ਇਸ ਦੇਸ਼ ''ਚ ਹਰ ਸਾਲ ਲਾਲ ਹੋ ਜਾਂਦਾ ਹੈ ਸਮੁੰਦਰ, ਕਾਰਨ ਜਾਣ ਕੇ ਰਹਿ ਜਾਓਗੇ ਦੰਗ

06/24/2017 3:44:16 PM

ਡੈਨਮਾਰਕ— ਸਮੁੰਦਰ 'ਚ ਚੱਲਦੀਆਂ ਕਿਸ਼ਤੀਆਂ ਅਤੇ ਇਸ ਦੇ ਪਾਣੀ ਦਾ ਰੰਗ ਲਾਲ। ਪਾਣੀ ਦਾ ਰੰਗ ਲਾਲ ਕਿਉਂ? ਕਿਤੇ ਸਮੁੰਦਰ ਦੇ ਲਾਲ ਰੰਗ ਦੀ ਵਜ੍ਹਾ ਖੂਨ ਤਾਂ ਨਹੀਂ। ਜੀ ਹਾਂ, ਇਸ ਦੇ ਪਿੱਛੇ ਦੀ ਵਜ੍ਹਾ ਖੂਨ ਹੀ ਹੈ। ਇਹ ਤਸਵੀਰ ਪੂਰੀ ਦੁਨੀਆ 'ਚ ਵਾਇਰਲ ਹੋ ਰਹੀ ਹੈ। ਸੱਚਾਈ ਜਾਣੋਗੇ ਤਾਂ ਹੈਰਾਨ ਰਹਿ ਜਾਓਗੇ। ਦਰਅਸਲ ਡੈਨਮਾਰਕ 'ਚ ਹਰ ਸਾਲ ਇਕ ਖੂਨੀ ਤਿਉਹਾਰ ਦੀ ਵਜ੍ਹਾ ਤੋਂ ਅਜਿਹਾ ਹੁੰਦਾ ਹੈ।

PunjabKesari

ਡੈਨਮਾਰਕ ਦਾ ਇਕ ਟਾਪੂ ਹੈ, ਜਿਸ ਦਾ ਨਾਂ ਫੈਰੋ ਹੈ। ਸੈਂਕੜੇ ਸਾਲਾਂ ਤੋਂ ਅਜਿਹੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇੱਥੋਂ ਤੱਕ ਕਿ ਡੈਨਮਾਰਕ ਦੀ ਸਰਕਾਰ ਵੀ ਇਸ ਤਿਉਹਾਰ ਲਈ ਆਪਣੇ ਨਿਯਮਾਂ 'ਚ ਇਕ ਦਿਨ ਲਈ ਢਿੱਲੀ ਕਰ ਦਿੰਦੀ ਹੈ। ਇਹ ਤਿਉਹਾਰ ਗਰਮੀਆਂ ਵਿਚ 19 ਜਾਂ 20 ਜੂਨ ਨੂੰ ਹਰ ਸਾਲ ਹੁੰਦਾ ਹੈ। 

PunjabKesari
ਹਰ ਸਾਲ ਇਸ ਤਿਉਹਾਰ ਨੂੰ ਮਨਾਉਣ ਲਈ ਫੈਰੋ ਟਾਪੂ ਦੇ ਵਾਸੀ ਸਮੁੰਦਰ 'ਚ ਉਤਰਦੇ ਹਨ। ਉਹ ਬਹੁਤ ਹੀ ਬੇਰਹਿਮੀ ਨਾਲ ਸੈਂਕੜੇ ਵ੍ਹੇਲ ਮੱਛੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹਨ ਅਤੇ ਉਨ੍ਹਾਂ ਦੀ ਜਾਨ ਲੈ ਲੈਂਦੇ ਹਨ। ਇਸ ਖੂਨੀ ਤਿਉਹਾਰ ਨੂੰ ਸਥਾਨਕ ਲੋਕ ਗ੍ਰਿਡਾਡਰਾਪ ਕਹਿੰਦੇ ਹਨ। ਲੋਕਾਂ ਨੂੰ ਸਾਲ ਭਰ ਇਸ ਤਿਉਹਾਰ ਦੀ ਉਡੀਕ ਰਹਿੰਦੀ ਹੈ। ਤਿਉਹਾਰ ਤੋਂ ਪਹਿਲਾਂ ਚਾਕੂਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਖੁਦ ਨੂੰ ਲੈਸ ਕਰਨ ਲਈ ਤਿਆਰੀ ਕੀਤੀ ਜਾਂਦੀ ਹੈ। ਪਹਿਲਾਂ ਵ੍ਹੇਲ ਮੱਛੀ ਨੂੰ ਮਾਰਦੇ ਹਨ ਅਤੇ ਫਿਰ ਸਥਾਨਕ ਲੋਕ ਇਸ ਦਾ ਮਾਸ ਵੀ ਖਾਂਦੇ ਹਨ।

PunjabKesari

ਮਛੇਰੇ ਆਪਣੀਆਂ ਕਿਸ਼ਤੀਆਂ ਨਾਲ ਇਨ੍ਹਾਂ ਨੂੰ ਘੇਰ ਕੇ ਉਨ੍ਹਾਂ ਨੂੰ ਸਮੁੰਦਰ ਦੇ ਕਿਨਾਰੇ ਤੱਕ ਲੈ ਜਾਂਦੇ ਹਨ। ਫਿਰ ਲੋਕ ਸਮੁੰਦਰ ਦੇ ਪਾਣੀ 'ਚ ਉਤਰ ਕੇ ਰੇਤ ਤੱਕ ਖਿਚਦੇ ਹਨ। ਪਾਣੀ ਵਿਚ ਹੀ ਜਾਂ ਰੇਤ 'ਤੇ ਲਿਆ ਕੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਜਾਂਦਾ ਹੈ। ਜਿਸ ਕਾਰਨ ਸਾਰੇ ਸਮੁੰਦਰ ਦਾ ਪਾਣੀ ਲਾਲ ਹੋ ਜਾਂਦਾ ਹੈ। ਜੀਵ-ਜੰਤੂਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਹੈ। ਉਨ੍ਹਾਂ ਨੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।


Related News