ਇਟਲੀ ''ਚ ਡੇਂਗੂ ਦਾ ਕਹਿਰ, ਵਧਾਇਆ ਗਿਆ ਅਲਰਟ ਲੈਵਲ
Thursday, Feb 15, 2024 - 05:32 PM (IST)
ਰੋਮ (ਵਾਰਤਾ)- ਇਟਲੀ ਵਿਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਦੇ ਫੈਲਣ ਨੂੰ ਰੋਕਣ ਲਈ ਬਾਰਡਰ ਅਲਰਟ ਦਾ ਲੈਵਲ ਵਧਾ ਦਿੱਤਾ ਗਿਆ ਹੈ। ਇਟਲੀ ਦੇ ਸਿਹਤ ਮੰਤਰਾਲਾ ਨੇ ਵਿਸ਼ਵ ਪੱਧਰ 'ਤੇ ਡੇਂਗੂ ਦੇ ਮਾਮਲਿਆਂ 'ਚ ਵਾਧੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀਆਂ ਚਿਤਾਵਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ। ਇਟਲੀ ਯੂਰਪ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ ਜਿਸਨੇ ਬਾਰਡਰ ਅਲਰਟ ਦੇ ਪੱਧਰ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: '70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ
ਹਾਈ ਇੰਸਟੀਚਿਊਟ ਫਾਰ ਹੈਲਥ (ਆਈ.ਐੱਸ.ਐੱਸ.) ਅਨੁਸਾਰ, ਪਿਛਲੇ ਸਾਲ ਇਟਲੀ ਵਿੱਚ ਡੇਂਗੂ ਦੇ 362 ਮਾਮਲੇ ਸਾਹਮਣੇ ਆਏ ਸਨ। ਬਦਲਦੇ ਮੌਸਮ ਦੇ ਮਿਜਾਜ਼ ਕਾਰਨ ਇਸ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਤਾਲਵੀ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਮੁੱਖ ਛੂਤ ਰੋਗ ਕੇਂਦਰ, ਰੋਮ ਦੇ ਸਪਲਾਨਜ਼ਾਨੀ ਹਸਪਤਾਲ ਨੇ ਡੇਂਗੂ ਲਈ ਟੀਕਿਆਂ ਦਾ ਭੰਡਾਰਨ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 4 ਹਲਾਕ, 7 ਲਾਪਤਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8