ਦੋਹਰੇ ਕਤਲਕਾਂਡ ''ਚ ਵਾਂਟੇਡ ਗੈਂਗਸਟਰ ਹੋਇਆ ਪੁਲਸ ਦੀ ਗੋਲੀ ਦਾ ਸ਼ਿਕਾਰ, ਭਜਦਿਆਂ ਕੀਤੀ ਸੀ ਫਾਇਰਿੰਗ
Sunday, May 25, 2025 - 07:53 PM (IST)

ਫਿਰੋਜ਼ਪੁਰ (ਮਲਹੋਤਰਾ) : ਇੱਕ ਮਹੀਨਾ ਪਹਿਲਾਂ ਮੈਗਜੀਨੀ ਗੇਟ 'ਚ ਦੋ ਮੁੰਡਿਆਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਵਾਂਟੇਡ ਗੈਂਗਸਟਰ ਮਨਪ੍ਰੀਤ ਮਨੁ ਨੂੰ ਥਾਣਾ ਸਿਟੀ ਪੁਲਸ ਨੇ ਸ਼ਨੀਵਾਰ ਦੇਰਸ਼ਾਮ ਇੱਕ ਮੁਕਾਬਲੇ ਵਿਚ ਜ਼ਖਮੀ ਕਰਕੇ ਗ੍ਰਿਫਤਾਰ ਕਰ ਲਿਆ।
ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਰੂਟੀਨ ਗਸ਼ਤ ਤੇ ਕਿਲ੍ਹੇਵਾਲਾ ਚੌਕ ਵੱਲ ਨੂੰ ਜਾ ਰਹੀ ਸੀ ਤਾਂ ਇੱਕ ਨੌਜਵਾਨ ਨੇ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਬੜੀ ਤੇਜ਼ੀ ਨਾਲ ਕੱਚੇ ਰਸਤੇ ਵੱਲ ਮੋੜਣ ਦੀ ਕੋਸ਼ਿਸ ਕੀਤੀ। ਸ਼ੱਕ ਪੈਣ ਤੇ ਜਦ ਉਸਦਾ ਪਿੱਛਾ ਕੀਤਾ ਗਿਆ ਤਾਂ ਉਸਦੀ ਮੋਟਰਸਾਈਕਲ ਅਸੰਤੁਲਿਤ ਹੋ ਕੇ ਡਿੱਗ ਪਈ ਤਾਂ ਉਕਤ ਨੌਜਵਾਨ ਨੇ ਪੁਲਸ ਵੱਲ ਫਾਇਰ ਕੀਤਾ, ਗੋਲੀ ਗੱਡੀ ਨੂੰ ਲੱਗੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਗੋਲੀਆਂ ਚਲਾਈਆਂ ਤਾਂ ਇੱਕ ਗੋਲੀ ਉਸਦੀ ਲੱਤ ਵਿਚ ਲੱਗਣ ਕਾਰਨ ਉਹ ਜ਼ਖਮੀ ਹੋ ਕੇ ਡਿੱਗ ਪਿਆ। ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਮਨੁੰ ਵਾਸੀ ਕਿਲਚੇ ਵਜੋਂ ਹੋਈ ਹੈ। ਦੋਸ਼ੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਮਨੁੰ ਪਿਛਲੇ ਮਹੀਨੇ ਮੈਗਜ਼ੀਨੀ ਗੇਟ ਵਿਚ ਹੋਏ ਦੋਹਰੇ ਕਤਲਕਾਂਡ ਵਿਚ ਪੁਲਸ ਨੂੰ ਵਾਂਟੇਡ ਸੀ ਅਤੇ ਇਸ ਤੋਂ ਇਲਾਵਾ ਉਸਦੇ ਖਿਲਾਫ ਕਤਲ ਦੇ ਹੋਰ ਵੀ ਮਾਮਲੇ ਦਰਜ ਹਨ। ਦੋਸ਼ੀ ਕੋਲੋਂ ਪੁਲਸ ਨੇ 2 ਦੇਸੀ ਪਿਸਤੌਲ ਅਤੇ 4 ਕਾਰਤੂਸ ਵੀ ਬਰਾਮਦ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e