ਤਸਕਰ ਨੂੰ ਫੜਨ ਲਈ ਪੁਲਸ ਨੇ ਲਗਾਇਆ ਨਾਕਾ, ਗੱਡੀ ਰੋਕਣ ਦੀ ਬਜਾਏ ਪੁਲਸ ''ਤੇ ਚੜ੍ਹਾ ''ਤੀ ਕਾਰ

Saturday, May 31, 2025 - 05:48 PM (IST)

ਤਸਕਰ ਨੂੰ ਫੜਨ ਲਈ ਪੁਲਸ ਨੇ ਲਗਾਇਆ ਨਾਕਾ, ਗੱਡੀ ਰੋਕਣ ਦੀ ਬਜਾਏ ਪੁਲਸ ''ਤੇ ਚੜ੍ਹਾ ''ਤੀ ਕਾਰ

ਰਾਜਪੁਰਾ (ਹਰਵਿੰਦਰ) : ਪੰਜਾਬ ਸਰਕਾਰ ਵਲੋਂ ਨਸ਼ੇ ਖ਼ਿਲਾਫ ਵਿੱਢੀ ਮੁਹਿੰਮ ਦੇ ਤਹਿਤ ਸਿਟੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ 56 ਕਿਲੋ ਭੁੱਕੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਡੀ. ਐੱਸ. ਪੀ. ਸਰਕਲ ਰਾਜਪੁਰਾ ਨੇਹਾ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਦੀਆਂ ਸਖਤ ਹਦਾਇਤਾਂ ਅਨੁਸਾਰ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਕਿਰਪਾਲ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਨਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਰਾਜਪੁਰਾ ਦੇ ਲਿਬਰਟੀ ਚੌਕ ਦੇ ਕੋਲ ਮੌਜੂਦ ਸਨ ਤਾਂ ਉਸ ਦੌਰਾਨ ਪੁਲਸ ਨੂੰ ਮੁਖਬਰੀ ਹੋਈ ਕਿ ਇਕ ਵਿਅਕਤੀ ਜੋ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ। 

ਇਸ ਇਤਲਾਹ 'ਤੇ ਪੁਲਸ ਨੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਏ. ਐੱਸ. ਆਈ. ਨਰਿੰਦਰ ਸਿੰਘ ਤੇ ਕਾਰ ਚੜ੍ਹਾ ਦਿੱਤੀ, ਜਿਸ ਨਾਲ ਉਸ ਦੀ ਸੱਜੀ ਬਾਂਹ ’ਤੇ ਵੀ ਸੱਟ ਲੱਗੀ ਤਾਂ ਪੁਲਸ ਨੇ ਬੜੀ ਮੁਸ਼ਤੈਦੀ ਨਾਲ ਦੋਸ਼ੀ ਨੂੰ ਕਾਬੂ ਕਰ ਜਦੋਂ ਉਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 56 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਦੋਸ਼ੀ ਦੀ ਪਹਿਚਾਣ ਜੋਗਿੰਦਰ ਰਾਮ ਉਰਫ ਅਮਨ ਵਾਸੀ ਬਨੂੜ ਦੇ ਤਹਿਤ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕਰਦੇ ਹੋਏ ਦੱਸਿਆ ਕਿ ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਰਿਮਾਂਡ ਲੈਣ ਤੋਂ ਬਾਅਦ ਉਸ ਦੇ ਬੈਕਵਰਡ ਦੇ ਫਾਰਵਰਡ ਲਿੰਕਾਂ ਬਾਰੇ ਜਾਣਕਾਰੀ ਲਈ ਜਾਵੇਗੀ।


author

Gurminder Singh

Content Editor

Related News