ਅਮਰੀਕੀ ਰਾਸ਼ਟਰਪਤੀ ਚੋਣਾਂ : ਅਲਾਸਕਾ ਪ੍ਰਾਇਮਰੀ ਚੋਣਾਂ ''ਚ ਜਿੱਤੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ

04/12/2020 8:21:53 PM

ਵਾਸ਼ਿੰਗਟਨ (ਏਜੰਸੀ)- ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਰਾਸ਼ਟਰਪਤੀ ਉਮੀਦਵਾਰ ਜੋ ਬਿਡੇਨ ਨੇ ਅਲਾਸਕਾ ਪ੍ਰਾਇਮਰੀ ਚੋਣ ਜਿੱਤ ਲਈ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਚਾਰ ਅਪ੍ਰੈਲ ਨੂੰ ਹੋਣ ਵਾਲੀਆਂ ਪ੍ਰਤੱਖ ਚੋਣਾਂ ਮੁਲਤਵੀ ਕੀਤੇ ਜਾਣ ਤੋਂ ਬਾਅਦ ਅਲਾਸਕਾ ਵਿਚ ਬੀਤੇ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਵੋਟਿੰਗ ਕਰਵਾਈ ਗਈ ਸੀ।

ਡੈਮੋਕ੍ਰੇਟਿਕ ਪਾਰਟੀ ਦੀ ਅਲਾਸਕਾ ਯੂਨਿਟ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ ਬਿਡੇਨ ਨੂੰ ਕੁਲ ਪਈਆਂ ਵੋਟਾਂ ਵਿਚੋਂ 55.3 ਫੀਸਦੀ ਵੋਟਾਂ ਮਿਲੀਆਂ। ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੂੰ ਸੂਬੇ ਦੇ 15 ਡੈਲੀਗੇਟਸ ਵਿਚੋਂ 9 ਦੀ ਹਮਾਇਤ ਮਿਲੀ। ਉਥੇ ਹੀ ਸੈਂਡਰਸ ਨੂੰ 44.7 ਫੀਸਦੀ ਵੋਟ ਦੇ ਨਾਲ 8 ਡੈਲੀਗੇਟ ਦੀ ਹਮਾਇਤ ਮਿਲੀ। ਬਿਡੇਨ ਨੇ ਸੈਂਡਰਸ ਹਮਾਇਤੀਆਂ ਨੂੰ ਆਪਣੀ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਉਹ ਹੋਰ ਵਿਰੋਧੀਆਂ ਭਾਰਤੀ ਮੂਲ ਦੀ ਕਮਲਾ ਹੈਰਿਸ, ਐਮੀ ਕਲੋਬੁਸ਼ਰ ਅਤੇ ਇੰਡੀਆਨਾ ਦੇ ਸਾਬਕਾ ਮੇਅਰ ਪੀਟ ਬਟੀਗੀਗ ਦੀ ਹਮਾਇਤ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ। ਅਮਰੀਕਾ ਵਿਚ ਖੱਬੇ ਪੱਖੀ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਪਿਛਲੇ ਬੁੱਧਵਾਰ ਨੂੰ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਖੁਦ ਨੂੰ ਵੱਖ ਕਰ ਲਿਆ। ਇਸ ਨਾਲ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੀ ਜੋ ਬਿਡੇਨ ਦੀ ਰਾਹ ਸੌਖੀ ਕਰ ਦਿੱਤੀ ਹੈ। ਬਰਨੀ ਸੈਂਡਰਸ ਦੇ ਮੈਦਾਨ ਛੱਡਣ ਤੋਂ ਬਾਅਦ ਹੁਣ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਬਿਡੇਨ ਦਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿੱਧੀ ਟੱਕਰ ਲਗਭਗ ਤੈਅ ਮੰਨੀ ਜਾ ਰਹੀ ਹੈ।


Sunny Mehra

Content Editor

Related News