ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ''ਚ ਸ਼ੁਭਮ ਸ਼ਰਮਾ ਨੇ ਦਰਜ ਕੀਤੀ ਜਿੱਤ
Monday, Jun 22, 2026 - 10:09 PM (IST)
ਵੈੱਬ ਡੈਸਕ : ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਵਿਚ ਸ਼ੁਭਮ ਸ਼ਰਮਾ ਨੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇਸ ਸਖ਼ਤ ਮੁਕਾਬਲੇ 'ਚ ਸ਼ੁਭਮ ਨੂੰ 1,60,154 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਗਗਨਦੀਪ ਸਿੰਘ 1,56,271 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਕਰਨਵੀਰ ਸਿੰਘ ਢਿੱਲੋਂ 94,181 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਹੇ। ਇਸ ਚੋਣ ਪ੍ਰਕਿਰਿਆ ਦੌਰਾਨ ਕੁੱਲ 4,68,614 ਵੋਟਾਂ ਪਈਆਂ ਸਨ।
ਕਾਂਗਰਸ ਹਾਈ ਕਮਾਂਡ ਵੱਲੋਂ ਚੋਟੀ ਦੇ ਤਿੰਨ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਾਵੇਗਾ, ਜਿਸ ਤੋਂ ਬਾਅਦ ਪਾਰਟੀ ਦੀ ਰਸਮੀ ਪ੍ਰਵਾਨਗੀ ਮਿਲਣ 'ਤੇ ਸ਼ੁਭਮ ਅਹੁਦਾ ਸੰਭਾਲਣਗੇ। ਉਹ ਅਗਸਤ 2023 ਵਿੱਚ ਪ੍ਰਧਾਨ ਬਣੇ ਮੋਹਿਤ ਮਹਿੰਦਰਾ ਦੀ ਜਗ੍ਹਾ ਲੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
