ਪਾਕਿ ਦੇ 3 ਰਾਜਾਂ ''ਚ ਆਜ਼ਾਦੀ ਦੀ ਮੰਗ ਹੋਈ ਤੇਜ਼
Friday, Jul 09, 2021 - 01:54 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਨੂੰ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿਚ ਚੋਣਾਂ ਕਰਾਉਣੀਆਂ ਭਾਰੀ ਪੈ ਗਈਆਂ ਹਨ। ਚੋਣਾਂ ਵਿਚ ਘਪਲੇਬਾਜ਼ੀ ਅਤੇ ਰਾਜਾਂ ਨਾਲ ਵਿਤਕਰਾਂ ਕਰਨ ਦੇ ਦੋਸ਼ਾਂ ਹੇਠ 3 ਰਾਜਾਂ ਵਿਚ ਆਜ਼ਾਦੀ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਸਿੰਧ, ਪੀ.ਓ.ਕੇ. ਅਤੇ ਬਲੋਚਿਸਤਾਨ ਵਿਚ ਲੋਕ ਲਗਾਤਾਰ ਇਮਰਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਪਹਿਲੀ ਵਾਰ ਅਫਰੀਕੀ-ਅਮਰੀਕੀ ਬੱਚੀ ਜੈਲਾ ਨੇ ਜਿੱਤਿਆ ਵੱਕਾਰੀ 'ਸਪੈਲਿੰਗ ਬੀ' ਮੁਕਾਬਲਾ
ਪ੍ਰਦਰਸ਼ਨਾਂ ਵਿਚ ਪੀ.ਓ.ਕੇ. ਵਿਚ ਚੋਣ ਕਰਾਉਣ ਦਾ ਲੋਕ ਵਿਰੋਧ ਕਰ ਰਹੇ ਹਨ। ਉਹਨਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਸਰਕਾਰ ਅਤੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਚੋਣਾਂ ਵਿਚ ਜਿੱਤ ਲਈ ਵੋਟ ਖਰੀਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।