ਉਡਾਣ ਭਰਦੇ ਹੀ ਡੈਲਟਾ ਏਅਰਲਾਈਨ ਦੇ ਜਹਾਜ਼ ''ਚ ਭਰਿਆ ਧੂੰਆਂ, ਕਰਨੀ ਪਈ ਐਮਰਜੈਂਸੀ ਲੈਂਡਿੰਗ
Tuesday, Feb 25, 2025 - 10:19 AM (IST)

ਇੰਟਰਨੈਸ਼ਨਲ ਡੈਸਕ- ਡੈਲਟਾ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਕੈਬਿਨ ਵਿੱਚ ਧੂੰਆਂ ਭਰਨ ਕਾਰਨ ਐਮਰਜੈਂਸੀ ਨਿਕਾਸੀ ਦਾ ਸਾਹਮਣਾ ਕਰਨਾ ਪਿਆ, ਜਿਸ ਲਈ ਜਹਾਜ਼ ਨੂੰ ਅਟਲਾਂਟਾ ਵਾਪਸ ਪਰਤਣਾ ਪਿਆ। ਡੈਲਟਾ ਦੇ ਇਕ ਬੁਲਾਰੇ ਮੁਤਾਬਕ, ਡੈਲਟਾ ਫਲਾਈਟ 876 ਸੋਮਵਾਰ ਸਵੇਰੇ ਕੋਲੰਬੀਆ, ਦੱਖਣੀ ਕੈਰੋਲੀਨਾ ਜਾ ਰਹੀ ਸੀ, ਜਦੋਂ "ਜਹਾਜ਼ ਦੇ ਅੰਦਰ ਧੂੰਆਂ ਦੇਖਿਆ ਗਿਆ।" ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ FAA ਨੇ ਕਿਹਾ ਕਿ ਚਾਲਕ ਦਲ ਨੇ ਫਲਾਈਟਡੈੱਕ ਵਿਚ ਸੰਭਾਵਿਤ ਧੁੰਏਂ ਦੀ ਸੂਚਨਾ ਦਿੱਤੀ ਸੀ। ਬੋਇੰਗ 717 ਜਹਾਜ਼, ਜਿਸ ਵਿਚ 94 ਯਾਤਰੀ, 2 ਪਾਇਲਟ ਅਤੇ 3 ਫਲਾਈਟ ਅਟੈਂਡੈਂਟ ਸਵਾਰ ਸਨ, ਹਾਰਟਸਫੀਲਡ-ਜੈਸਕਨ ਅਟਲਾਂਟਾ ਅੰਤਰਰਾਸ਼ਟਰੀ ਹਵਾਈਅੱਡੇ 'ਤੇ ਵਾਪਸ ਆ ਗਿਆ, ਜਿੱਥੇ ਇਸ ਸੁਰੱਖਿਅਤ ਲੈਂਡ ਹੋਇਆ। ਹਵਾਈ ਅੱਡੇ ਮੁਤਾਬਕ ਅਟਲਾਂਟਾ ਫਾਇਰ ਰਸਕਿਊ ਨੇ ਯਾਤਰੀਆਂ ਨੂੰ ਜਹਾਜ਼ ਵਿਚੋਂ ਉਤਾਰਨ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ ਵੱਡੀ ਕਾਰਵਾਈ, 4 ਭਾਰਤੀ ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ
ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਯਾਤਰੀਆਂ ਨੂੰ ਸਾਰੇ ਐਮਰਜੈਂਸੀ ਐਗਜ਼ਿਟ ਸਲਾਈਡਾਂ ਰਾਹੀਂ ਜਹਾਜ਼ਾਂ ਤੋਂ ਬਾਹਰ ਨਿਕਲਦੇ ਦਿਖਾਇਆ ਗਿਆ ਹੈ। ਇੱਕ ਹੋਰ ਵੀਡੀਓ ਵਿੱਚ ਯਾਤਰੀਆਂ ਨੂੰ ਆਪਣੀਆਂ ਸੀਟਾਂ 'ਤੇ ਬੈਠੇ ਅਤੇ ਕੈਬਿਨ ਵਿੱਚ ਧੂੰਆਂ ਭਰਦਾ ਦਿਖਾਈ ਦੇ ਰਿਹਾ ਹੈ। ਐਫਏਏ ਇਸ ਘਟਨਾ ਦੀ ਜਾਂਚ ਕਰੇਗਾ। ਡੈਲਟਾ ਦੇ ਬੁਲਾਰੇ ਨੇ ਕਿਹਾ, "ਸਾਡੇ ਗਾਹਕਾਂ ਅਤੇ ਲੋਕਾਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਅਤੇ ਅਸੀਂ ਆਪਣੇ ਗਾਹਕਾਂ ਤੋਂ ਇਸ ਅਨੁਭਵ ਲਈ ਮੁਆਫੀ ਚਾਹੁੰਦੇ ਹਾਂ।"
ਇਹ ਵੀ ਪੜ੍ਹੋ: ਕੈਂਸਰ ਅੱਗੇ ਦਮ ਤੋੜ ਰਹੇ ਭਾਰਤੀ; ਅਧਿਐਨ 'ਚ ਹੋਇਆ ਇਹ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8