ਦੀਵਾਨਗੀ ਚਾਕਟੇਲ ਦੀ : ਕ੍ਰਾਊਡ ਫੰਡਿੰਗ ਨੇ ਕੰਪਨੀ ਦਾ ਬਦਲਿਆ ਮੂਡ, ਕਹਿੰਦੀ ਹੁਣ ਨਹੀਂ ਜਾਣਾ ਦੂਰ

11/20/2017 5:15:27 PM

ਆਕਲੈਂਡ (ਏਜੰਸੀ)- ਨਿਊਜ਼ੀਲੈਂਡ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇਕ ਹੈ ਡਨੇਡ਼ਿਨ। ਵੈਸੇ ਤਾਂ ਇਹ ਸਕਾਟਿਸ਼ ਹੈਰੀਟੇਜ ਅਤੇ ਵਿਕਟੋਰੀਅਨ ਵਾਸਤੂਸ਼ਿਲਪ ਲਈ ਜਾਣਿਆ ਜਾਂਦਾ ਹੈ, ਪਰ ਸ਼ਹਿਰ ਦੀ ਇਕ ਹੋਰ ਖਾਸੀਅਤ ਹੈ-ਚਾਕਲੇਟ ਨਾਲ ਪਿਆਰ ਅਤੇ ਪਿਆਰ ਵੀ ਇੰਨਾ ਕਿ ਹੈਰੀਟੇਜ ਦੇ ਰੂਪ ਵਿਚ ਲੋਕ ਹਰ ਸਾਲ ਚਾਕਲੇਟ ਕਾਰਨੀਵਲ ਆਯੋਜਿਤ ਕਰਦੇ ਹਨ। ਇਥੇ ਕੈਡਬਰੀ ਦੀ ਚਾਕਲੇਟ ਬਣਾਉਣ ਵਾਲੀ 80 ਸਾਲ ਪੁਰਾਣੀ ਫੈਕਟਰੀ ਹੈ। ਪੈਰੇਂਟ ਕੰਪਨੀ ਮੌਂਡੇਲੇਜ ਇੰਟਰਨੈਸ਼ਨਲ ਨੇ ਫਰਵਰੀ ਵਿਚ ਐਲਾਨ ਕੀਤਾ ਕਿ ਉਹ 350 ਸਟਾਫ ਵਾਲੀ ਫੈਕਟਰੀ 2018 ਵਿਚ ਬੰਦ ਕਰ ਦੇਵੇਗੀ। ਆਸਟਰੇਲੀਆ ਵਿਚ ਮੌਂਡੇਲੇਜ਼ ਦੇ ਵੱਡੇ ਪਲਾਂਟ ਹਨ। ਕੰਪਨੀ ਉਥੋਂ ਪ੍ਰੋਡਕਸ਼ਨ ਕਰੇਗੀ ਅਤੇ ਨਿਊਜ਼ੀਲੈਂਡ ਵਿਚ ਸਪਲਾਈ ਕਰੇਗੀ। ਇਹ ਗੱਲ ਡਨੇਡਿਨ ਦੇ ਚਾਕਲੇਟ ਪ੍ਰੇਮੀਆਂ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਤੈਅ ਕਰ ਲਿਆ ਕਿ ਸ਼ਹਿਰ ਵਿਚ ਚਾਕਲੇਟ ਬਣਾਉਣ ਦੀ ਪਰੰਪਰਾ ਖਤਮ ਨਹੀਂ ਹੋਣ ਦਿਆਂਗੇ। ਕੰਪਨੀ ਨੂੰ ਬਚਾਉਣ ਲਈ ਸੇਵ ਦਿ ਫੈਕਟਰੀ ਨਾਂ ਨਾਲ ਕਮਿਊਨਿਟੀ ਗਰੁੱਪ ਬਣਾਇਆ ਗਿਆ। ਆਮ ਲੋਕਾਂ ਨਾਲ ਕ੍ਰਾਊਡ ਫੰਡਿੰਗ ਲਈ ਬਣਾਈ ਗਈ ਵੈਬਸਾਈਟ ਦੋ ਦਿਨ ਵਿਚ ਕਈ ਵਾਰ ਕ੍ਰੈਸ਼ ਹੋ ਗਈ। ਮੁਹਿੰਮ ਸ਼ੁਰੂ ਹੋਣ ਦੇ 24 ਘੰਟੇ ਵਿਚ ਤਕਰੀਬਨ 15 ਕਰੋੜ ਅਤੇ ਹਫਤੇ ਭਰ ਵਿਚ 80 ਕਰੋੜ ਰੁਪਏ ਜਮਾਂ ਹੋ ਗਏ। ਪਰ ਇਹ ਰਕਮ ਫੈਕਟਰੀ ਖਰੀਦਣ ਲਈ ਕਾਫੀ ਨਹੀਂ ਸੀ। ਉਦੋਂ ਸੇਵ ਦਿ ਫੈਕਟਰੀ ਕਮਿਊਨਿਟੀ ਨੇ ਲੋਕਲ ਚਾਕਲੇਟ ਕੰਪਨੀ ਓਚੋ ਨਾਲ ਗੱਲ ਕੀਤੀ। ਲੋਕਾਂ ਦਾ ਉਤਸ਼ਾਹ ਦੇਖ ਓਚੋ ਵੀ ਰਾਜ਼ੀ ਹੋ ਗਈ। ਤੈਅ ਹੋਇਆ ਕਿ ਜਨਤਕ ਹਿੱਸੇਦਾਰੀ ਨਾਲ ਫੈਕਟਰੀ ਚਲਾਈ ਜਾਵੇਗੀ। ਨਾ ਸਿਰਫ ਮੌਜੂਦਾ 350 ਮੁਲਾਜ਼ਮ ਬਣੇ ਰਹਿਣਗੇ, ਸਗੋਂ ਵਿਸਥਾਰ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਓਚੋ ਦੀ ਪ੍ਰਮੋਟਰ ਲਜ ਰੋਵੇ ਨੂੰ ਇਸ ਦਾ ਜਨਰਲ ਮੈਨੇਜਰ ਬਣਾਇਆ ਗਿਆ। ਉਨ੍ਹਾਂ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਆਰਡਰ ਦਿੱਤਾ। ਅਜੇ ਇਹ ਹਰ ਹਫਤੇ ਤਕਰੀਬਨ 90 ਕਿਲੋ ਚਾਕਲੇਟ ਬਣਾਉਂਦੀ ਹੈ। 6 ਮਹੀਨੇ ਵਿਚ ਇਸ ਨੂੰ 500 ਕਿਲੋ ਤਕ ਪਹੁੰਚਾਉਣ ਦੀ ਯੋਜਨਾ ਹੈ। ਇਸ ਤਰ੍ਹਾਂ ਕ੍ਰਾਊਨ ਫੰਡਿੰਗ ਦੇ ਦਮ ਉੱਤੇ ਪਹਿਲੀ ਵਾਰ ਡਨੇਡਿਨ ਨਾਲ ਚਾਕਲੇਟ ਦਾ ਐਕਸਪੋਰਟ ਹੋਵੇਗਾ। ਓਚੋ ਦੇ ਸਾਹਮਣੇ ਵੀ ਇਕ ਸ਼ਰਤ ਹੈ। ਉਹ ਫੈਕਟਰੀ ਨੂੰ ਸ਼ਹਿਰ ਤੋਂ ਬਾਹਰ ਨਹੀਂ ਲੈ ਜਾਵੇਗੀ।
ਮਦਦ ਕਰਨ ਵਾਲਿਆਂ ਨੂੰ ਚਾਕਲੇਟ ਖਰੀਦਣ ਉੱਤੇ ਉਮਰ ਭਰ 20 ਫੀਸਦੀ ਛੋਟ
ਕਿਸੇ ਵੀ ਵਿਅਕਤੀ ਨੂੰ ਕੰਪਨੀ ਵਿਚ 11 ਫੀਸਦੀ ਤੋਂ ਜ਼ਿਆਦਾ ਸ਼ੇਅਰ ਨਹੀਂ ਮਿਲਣਗੇ। ਔਸਤ ਫੰਡਿੰਗ ਦੇ ਬਦਲੇ ਕੰਪਨੀ ਦਾ ਇਕ ਸ਼ੇਅਰ ਮਿਲੇਗਾ। ਪਰ ਕਿਸੇ ਨੂੰ ਵੀ 11 ਫੀਸਦੀ ਤੋਂ ਜ਼ਿਆਦਾ ਸ਼ੇਅਰ ਨਹੀਂ ਮਿਲਣਗੇ। ਸਭ ਤੋਂ ਚੰਗੀ ਗੱਲ ਇਹ ਕਿ ਫੰਡਿੰਗ ਕਰਨ ਵਾਲਾ ਚਾਕਲੇਟ ਖਰੀਦਦਾ ਹੈ ਤਾਂ ਉਸ ਨੂੰ 20 ਫੀਸਦੀ ਛੋਟ ਮਿਲੇਗੀ। ਉਹ ਵੀ ਉਮਰ ਭਰ।
ਦੁਨੀਆ ਦੀ ਸਭ ਤੋਂ ਖੜੀ ਢਲਾਣ ਵਾਲੀ ਰੋਡ ਉੱਤੇ ਹੁੰਦੀ ਹੈ ਚਾਕਲੇਟ ਗੋਲੀਆਂ ਦੀ ਜੱਫਾ ਰੇਸ

PunjabKesari
ਡਨੇਡਿਨ ਵਿਚ ਹਰ ਸਾਲ ਜੁਲਾਈ ਵਿਚ ਚਾਕਲੇਟ ਕਾਰਨੀਵਲ ਆਯੋਜਿਤ ਹੁੰਦਾ ਹੈ, ਜੋ ਤਕਰੀਬਨ ਹਫਤਾ ਭਰ ਚਲਦਾ ਹੈ। ਜਫਾ ਰੇਸ ਇਸ ਦਾ ਮੁੱਖ ਖਿੱਚ ਦਾ ਕੇਂਦਰ ਹੈ। ਇਸ ਰੇਸ ਵਿਚ ਲੱਖਾਂ ਲੋਕ ਬਾਲਡਵਿਨ ਸਟ੍ਰੀਟ ਉੱਤੇ ਚਾਕਲੇਟ ਦੀਆਂ ਗੋਲੀਆਂ ਸੁੱਟਦੇ ਹਨ। ਬਾਲਡਵਿਨ ਸਟ੍ਰੀਟ ਨੂੰ ਦੁਨੀਆ ਵਿਚ ਸਭ ਤੋਂ ਜ਼ਿਆਦਾ ਖੜੀ ਢਲਾਣ ਵਾਲੀ ਰੇਜ਼ੀਡੈਂਸ਼ੀਅਲ ਸਟ੍ਰੀਟ ਮੰਨਿਆ ਜਾਂਦਾ ਹੈ। ਰੇਸ ਰਾਹੀਂ ਜਮਾਂ ਹੋਣ ਵਾਲੀ ਰਕਮ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀ ਫਾਊਂਡੇਸ਼ਨ ਅਤੇ ਸਰਫਿੰਗ ਕਲੱਬ ਨੂੰ ਜਾਂਦੀ ਹੈ।
 


Related News