ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਹੁਣ ਤੁਰਕੀ ਆਇਆ ਅੱਗੇ

10/03/2017 12:19:39 PM

ਅੰਕਾਰਾ (ਬਿਊਰੋ)— ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਹੁਣ ਤੱਕ ਕਈ ਸੰਗਠਨ ਅਤੇ ਕਈ ਦੇਸ਼ ਸਾਹਮਣੇ ਆਏ ਹਨ। ਹੁਣ ਤੁਰਕੀ ਨੇ ਵੀ ਇਨ੍ਹਾਂ ਮੁਸਲਮਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਤੁਰਕੀ ਦੇ ਡਿਪਟੀ ਪੀ. ਐੱਮ. ਹਕਾਲ ਕਾਵਿਊਸੋਗਲੂ ਨੇ ਕਿਹਾ ਕਿ ਸਾਡਾ ਦੇਸ਼ 53 ਰੋਹਿੰਗਿਆ ਮੁਸਲਮਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਸਕਾਲਰਸ਼ਿਪ ਦੇਵੇਗਾ, ਜਿਸ ਨਾਲ ਰੋਹਿੰਗਿਆ ਵਿਦਿਆਰਥੀ ਹੁਣ ਸੰਚਾਰ, ਕਾਨੂੰਨ, ਰਾਜਨੀਤੀ ਅਤੇ ਮਨੁੱਖੀ ਅਧਿਕਾਰ ਦੇ ਬਾਰੇ  ਵਿਚ ਤੁਰਕੀ ਯੂਨੀਵਰਸਿਟੀ ਵਿਚ ਪੜ੍ਹਨਗੇ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਵੀ ਤੁਰਕੀ ਯੂਨੀਵਰਸਿਟੀ ਵਿਚ ਕਈ ਰੋਹਿੰਗਿਆ ਵਿਦਿਆਰਥੀ ਪੜ੍ਹ ਰਹੇ ਹਨ। ਕਾਵਿਊਸੋਗਲੂ ਨੇ ਰੋਹਿੰਗਿਆਂ ਨੂੰ ਖਾਣਾ ਅਤੇ ਸਿਹਤ ਸੰਬੰਧੀ ਸਹੂਲਤਾਂ ਦੇਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਰਨਾਰਥੀ ਕੈਂਪਾਂ ਵਿਚ ਮੋਬਾਇਲ ਹੈਲਥ ਕਲੀਨਿਕ ਖੋਲਾਂਗੇ।


Related News