ਨਿਊ ਓਰਲੀਨਜ਼ ਅੱਤਵਾਦੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 15

Thursday, Jan 02, 2025 - 02:30 PM (IST)

ਨਿਊ ਓਰਲੀਨਜ਼ ਅੱਤਵਾਦੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 15

ਵਾਸ਼ਿੰਗਟਨ (ਏਜੰਸੀ)- ਅਮਰੀਕੀ ਸ਼ਹਿਰ ਨਿਊ ​​ਓਰਲੀਨਜ਼ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਵੀਰਵਾਰ ਨੂੰ ਆਰ.ਆਈ.ਏ. ਨੋਵੋਸਤੀ ਨੂੰ ਦੱਸਿਆ ਕਿ ਇਹ ਹਮਲਾ ਬੁੱਧਵਾਰ ਨੂੰ ਉਦੋਂ ਹੋਇਆ, ਜਦੋਂ ਇੱਕ ਡਰਾਈਵਰ ਨੇ ਨਿਊ ਓਰਲੀਨਜ਼ ਵਿੱਚ ਬੋਰਬਨ ਸਟਰੀਟ ਉੱਤੇ ਨਵੇਂ ਸਾਲ ਦੀ ਸ਼ਾਮ ਨੂੰ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ਵਿੱਚ ਆਪਣਾ ਟਰੱਕ ਲੈ ਕੇ ਦਾਖਲ ਹੋ ਗਿਆ ਅਤੇ ਫਿਰ ਉਨ੍ਹਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਸ ਨੇ ਉਸਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ: ਸੇਵਾਮੁਕਤ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੇ ਪੈਨਸ਼ਨ ਲਾਭਾਂ 'ਚ ਕਟੌਤੀ

ਨਿਊ ਓਰਲੀਨਜ਼ ਪੁਲਸ ਵਿਭਾਗ ਨੇ ਹਮਲੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 10 ਦੱਸੀ ਸੀ, ਜਦੋਂ ਕਿ ਐੱਫ.ਬੀ.ਆਈ. ਅਨੁਸਾਰ ਮ੍ਰਿਤਕਾਂ ਦੀ ਸਹੀ ਸੰਖਿਆ 15 ਹੈ। ਐੱਫ.ਬੀ.ਆਈ. ਨੇ ਸ਼ੱਕੀ ਦੀ ਪਛਾਣ ਟੈਕਸਾਸ ਦੇ 42 ਸਾਲਾ ਅਮਰੀਕੀ ਨਾਗਰਿਕ ਸ਼ਮਸੂਦ-ਦੀਨ ਜੱਬਾਰ ਵਜੋਂ ਕੀਤੀ ਹੈ। ਏਜੰਸੀ ਨੇ ਕਿਹਾ ਕਿ ਉਸ ਦੀ ਕਾਰ 'ਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ (ਰੂਸ 'ਚ ਪਾਬੰਦੀਸ਼ੁਦਾ ISIS) ਨਾਲ ਜੁੜੇ ਚਿੰਨ੍ਹ ਮਿਲੇ ਹਨ।

ਇਹ ਵੀ ਪੜ੍ਹੋ: 24 ਘੰਟਿਆਂ 'ਚ 3 ਹਮਲਿਆਂ ਨਾਲ ਦਹਿਲਿਆ ਅਮਰੀਕਾ, ਹੁਣ ਨਿਊਯਾਰਕ ਦੇ ਨਾਈਟ ਕਲੱਬ 'ਚ ਗੋਲੀਬਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News