ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Monday, Aug 28, 2023 - 12:43 AM (IST)

ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਰੋਮ/ਇਟਲੀ (ਟੇਕਚੰਦ ਜਗਤਪੁਰ) : ਇਟਲੀ ਦੇ ਤਰਵੀਜੋ ਜ਼ਿਲ੍ਹੇ ਦੇ ਉਦੇਰਸੋ ਸ਼ਹਿਰ ਨੇੜੇ ਰਹਿੰਦੇ ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਮਨਦੀਪ ਸਿੰਘ ਲਾਡੀ ਦੀ ਬੀਤੇ ਬੁੱਧਵਾਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਫਗਵਾੜਾ ਨੇੜਲੇ ਪਿੰਡ ਪੱਦੀ ਖਾਲਸਾ ਨਾਲ ਸਬੰਧਤ ਸੀ, ਜਿਸ ਦੀ ਉਮਰ ਲੱਗਭਗ 45 ਸਾਲ ਦੇ ਕਰੀਬ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਸੀ। 

ਇਹ ਵੀ ਪੜ੍ਹੋ : ਗਊ ਮਾਸ ਦੀ ਤਸਕਰੀ ਦੇ ਦੋਸ਼ ’ਚ 5 ਵਿਅਕਤੀ ਕਾਬੂ, ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਜਾਣਕਾਰੀ ਅਨੁਸਾਰ ਲੰਘੇ ਬੁੱਧਵਾਰ ਰਾਤ ਲੱਗਭਗ 9 ਵਜੇ ਇਸ ਨੌਜਵਾਨ ਦੀ ਪਤਨੀ ਨੇ ਦੇਖਿਆ ਕਿ ਮਨਦੀਪ ਸਿੰਘ ਦੇ ਨੱਕ 'ਚੋਂ ਅਚਾਨਕ ਖੂਨ ਵਹਿਣ ਲੱਗਾ। ਉਹ ਬੇਹੋਸ਼ ਹੋ ਚੁੱਕਾ ਸੀ। ਐਂਬੂਲੈਂਸ ਰਾਹੀਂ ਮਨਦੀਪ ਸਿੰਘ ਨੂੰ ਤੁਰੰਤ ਤਰਵੀਜੋ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਅਣਥੱਕ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਮਨਦੀਪ ਸਿੰਘ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਪਤਨੀ ਸਣੇ 2 ਬੱਚੇ ਛੱਡ ਗਿਆ ਹੈ। ਮਨਦੀਪ ਦੀ ਪਤਨੀ ਵੀ ਕੈਂਸਰ ਦੀ ਮਰੀਜ਼ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News