ਪਾਕਿਸਤਾਨ ''ਚ ਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
Thursday, May 25, 2023 - 11:14 AM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਗੰਡਾ ਸਿੰਘ ਇਲਾਕੇ ਵਿਚ ਜਨਰੇਟਰ ਦੇ ਧੂੰਏ ਦੇ ਕਮਰੇ ’ਚ ਭਰ ਜਾਣ ਕਾਰਨ ਲਾੜੇ ਅਤੇ ਲਾੜੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ਗੰਡਾ ਸਿੰਘ ਇਲਾਕੇ ਲਤੀਫ਼ ਸ਼ਾਹ ਦਾ ਨਿਕਾਹ ਰੁਖਸਾਨਾ ਬੀਬੀ ਦੇ ਨਾਲ ਹੋਣ ਦੇ ਕਾਰਨ ਲਾੜਾ ਆਪਣੀ ਲਾੜੀ ਨੂੰ ਲੈ ਕੇ ਆਪਣੇ ਘਰ ਆ ਗਿਆ।
ਇਹ ਵੀ ਪੜ੍ਹੋ- MP ਵਿਕਰਮ ਸਾਹਨੀ ਦੇ ਯਤਨਾਂ ਨਾਲ ਓਮਾਨ ’ਚ ਫ਼ਸੀਆਂ 15 ਪੰਜਾਬੀ ਔਰਤਾਂ ਪਹੁੰਚੀਆਂ ਭਾਰਤ
ਰਾਤ ਨੂੰ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਗਰਮੀ ਤੋਂ ਬਚਣ ਲਈ ਜਨਰੇਟਰ ਨੂੰ ਚਾਲੂ ਕਰ ਦਿੱਤਾ ਪਰ ਜਨਰੇਟਰ ਦਾ ਧੂੰਆ ਬਹੁਤ ਜ਼ਿਆਦਾ ਨਿਕਲ ਰਿਹਾ ਸੀ, ਜਿਸ ਨਾਲ ਧੂੰਆ ਲਾੜੇ ਤੇ ਲਾੜੀ ਦੇ ਕਮਰੇ ਵਿਚ ਆਉਣਾ ਸ਼ੁਰੂ ਹੋ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ ਤੇ ਸਵੇਰੇ ਦੋਵਾਂ ਦੀਆਂ ਕਮਰੇ ’ਚੋਂ ਲਾਸ਼ਾਂ ਬਰਾਮਦ ਹੋਈਆਂ। ਪੁਲਸ ਨੂੰ ਜਾਣਕਾਰੀ ਮਿਲਣ ’ਤੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਾਕਟਰਾਂ ਅਨੁਸਾਰ ਦੋਵਾਂ ਦੀ ਮੌਤ ਕਮਰੇ ਵਿਚ ਜਨਰੇਟਰ ਦਾ ਧੂੰਆ ਭਰਨ ਨਾਲ ਦਮ ਘੁਟਣ ਨਾਲ ਹੋਈ ਹੈ।
ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਮਾਮਲਾ: SGPC ਜਲਦ ਜਾਰੀ ਕਰੇਗੀ ਓਪਨ ਟੈਂਡਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।