ਫਰਿਜ਼ਨੋ ਵਿਖੇ ਮਨਾਈ ਗਈ ਸੰਤ ਬਾਬਾ ਗੰਗਾ ਰਾਮ ਜੀ ਦੀ 67ਵੀਂ ਬਰਸੀ

Monday, Aug 11, 2025 - 12:42 PM (IST)

ਫਰਿਜ਼ਨੋ ਵਿਖੇ ਮਨਾਈ ਗਈ ਸੰਤ ਬਾਬਾ ਗੰਗਾ ਰਾਮ ਜੀ ਦੀ 67ਵੀਂ ਬਰਸੀ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਨਾਛੀਕੇ): ਭਾਰਤੀ ਲੋਕ ਬੇਸ਼ੱਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਸੱਭਿਆਚਾਰ, ਧਰਮ ਅਤੇ ਧਾਰਮਿਕ ਆਗੂਆਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਬਣਿਆ ਰਹਿੰਦਾ ਹੈ। ਉਹ ਇਸ ਨਿੱਘੀ ਯਾਦ ਨੂੰ ਸਮੇਂ-ਸਮੇਂ ਮਨਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਪਿਛੋਕੜ ਪਿੰਡ ਸੈਦੋਕੇ ਦੇ ਸਮੂਹ ਪਰਿਵਾਰਾਂ ਅਤੇ ਫਰਿਜ਼ਨੋ ਇਲਾਕਾ ਨਿਵਾਸੀਆਂ ਨੇ ਸਾਂਝੇ ਤੌਰ 'ਤੇ ਸੰਤ ਬਾਬਾ ਗੰਗਾ ਰਾਮ ਜੀ ਸੈਦੋਕੇ ਵਾਲਿਆ ਦੀ 67ਵੀਂ ਬਰਸੀ ਫਰਿਜ਼ਨੋ, ਕੈਲੇਫੋਰਨੀਆਂ ਦੇ ਗੁਰਦੁਆਰਾ ਨਾਨਕਸਰ, ਚੈਰੀ ਐਵਨਿਊ ਵਿਖੇ ਬਹੁਤ ਪਿਆਰ ਅਤੇ ਸਰਧਾ ਭਾਵ ਨਾਲ ਮਨਾਈ।

PunjabKesari

ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਵਿਚਾਰਾਂ, ਕੀਰਤਨ ਅਤੇ ਕਵੀਸ਼ਰੀ ਦੇ ਦੀਵਾਨ ਸਜਾਏ ਗਏ। ਕੀਰਤਨ ਦੀ ਸੇਵਾ ਗੁਰੂਘਰ ਦੇ ਹਜੂਰੀ ਰਾਗੀ ਭਾਈ ਹਰਭਜਨ ਸਿੰਘ, ਭਾਈ ਹਰਵਿੰਦਰ ਸਿੰਘ ਨਾਨਕਸਰ ਵਾਲੇ ਅਤੇ ਸਾਥੀਆਂ ਨੇ ਨਿਰੋਲ ਗੁਰਬਾਣੀ ਸ਼ਬਦਾਂ ਰਾਹੀਂ ਨਿਭਾਈ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਢਾਡੀ ਜੱਥੇ ਦੁਆਰਾ ਹਾਜ਼ਰੀ ਭਰਦੇ ਹੋਏ ਗੁਰ ਇਤਿਹਾਸ ਅਤੇ ਸੰਤ ਬਾਬਾ ਗੰਗਾ ਰਾਮ ਜੀ ਦੇ ਜੀਵਨ ਬਾਰੇ ਜੱਸ ਗਾਇਆ ਗਿਆ। ਜਦ ਕਿ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦੀ ਜੋੜੀ ਨੇ ਧਾਰਮਿਕ ਗੀਤ ਗਾਏ।      

 ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ: ਬੱਚਿਆਂ ਦਾ ਜ਼ਬਰਦਸਤੀ ਕਰਾਇਆ ਜਾ ਰਿਹੈ ਧਰਮ ਪਰਿਵਰਤਨ          

ਇਸ ਸਮੇਂ ਬੁਲਾਰਿਆਂ ਵੱਲੋਂ ਸੰਤ ਬਾਬਾ ਰਾਮ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਹੁ ਭਸ਼ਾਵਾਂ ਦੇ ਗਿਆਤਾ ਅਤੇ ਸੂਝਵਾਨ ਮਹਾਂਪੁਰਖ ਸਨ। ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਸਮੂਹ ਇਲਾਕਾ ਨਿਵਾਸੀਆਂ ਨੇ ਬਹੁਤ ਤਰੱਕੀਆਂ ਕੀਤੀਆਂ ਅਤੇ ਅੱਜ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਵੀ ਬੋਲਦੇ ਹੋਏ ਬਾਬਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤ ਭਾਈ ਹਰਭਜਨ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਦਾ ਅਜਿਹੇ ਚੰਗੇ ਉਪਰਾਲੇ ਕਰਨ ਲਈ ਧੰਨਵਾਦ ਕੀਤਾ। ਗੁਰੂ ਦਾ ਲੰਗਰ ਅਤੁਟ ਵਰਤਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

 


author

Vandana

Content Editor

Related News