ਨਿਊਯਾਰਕ ਦੀ ਅਦਾਲਤ ਦਾ ਫੈਸਲਾ, ‘ਟਰੰਪ ਟੈਰਿਫ’ ਰੱਦ ਹੋਣ ’ਤੇ ਕੰਪਨੀਆਂ ਰਿਫੰਡ ਦੀਆਂ ਹੱਕਦਾਰ

Friday, Mar 06, 2026 - 04:27 AM (IST)

ਨਿਊਯਾਰਕ ਦੀ ਅਦਾਲਤ ਦਾ ਫੈਸਲਾ, ‘ਟਰੰਪ ਟੈਰਿਫ’ ਰੱਦ ਹੋਣ ’ਤੇ ਕੰਪਨੀਆਂ ਰਿਫੰਡ ਦੀਆਂ ਹੱਕਦਾਰ

ਵਾਸ਼ਿੰਗਟਨ - ਨਿਊਯਾਰਕ ਦੇ ਇਕ ਸੰਘੀ ਜੱਜ ਨੇ ਆਪਣੇ ਹੁਕਮ ਵਿਚ ਕਿਹਾ ਕਿ ਜਿਨ੍ਹਾਂ ਕੰਪਨੀਆਂ ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਗਏ ਟੈਰਿਫ ਦਾ ਭੁਗਤਾਨ ਕੀਤਾ ਹੈ, ਉਹ ਹੁਣ ਰਿਫੰਡ ਦੀਆਂ ਹੱਕਦਾਰ ਹਨ। ਇਸ ਨੂੰ ਟਰੰਪ ਪ੍ਰਸ਼ਾਸਨ ਲਈ ਇਕ ਵੱਡੀ ਹਾਰ ਵਜੋਂ ਦੇਖਿਆ ਜਾ ਰਿਹਾ ਹੈ।

ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੇ ਜੱਜ ਰਿਚਰਡ ਈਟਨ ਨੇ ਲਿਖਿਆ ਕਿ ਰਿਕਾਰਡ ’ਤੇ ਮੌਜੂਦ ਸਾਰੇ ਇੰਪੋਰਟਰ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਲਾਭ ਉਠਾਉਣ ਦੇ ਹੱਕਦਾਰ ਹਨ, ਜਿਸ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀ ਕਾਨੂੰਨ ਦੇ ਤਹਿਤ ਲਾਏ ਗਏ ਭਾਰੀ ਟੈਰਿਫ ਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਪਾਇਆ ਸੀ ਕਿ ਹੰਗਾਮੀ ਸ਼ਕਤੀਆਂ ਵਾਲੇ ਕਾਨੂੰਨ ਦੇ ਤਹਿਤ ਉਹ ਟੈਕਸ ਗੈਰ-ਸੰਵਿਧਾਨਕ ਸਨ।
 


author

Inder Prajapati

Content Editor

Related News