ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ''ਦਸਤਾਰ ਤੇ ਦੁਮਾਲਾ'' ਸਜਾਉਣ ਦੇ ਮੁਕਾਬਲੇ 27 ਨੂੰੰ

Saturday, Aug 26, 2017 - 01:52 PM (IST)

ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ''ਦਸਤਾਰ ਤੇ ਦੁਮਾਲਾ'' ਸਜਾਉਣ ਦੇ ਮੁਕਾਬਲੇ 27 ਨੂੰੰ

ਰੋਮ/ਇਟਲੀ(ਕੈਂਥ)— ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ (ਤੈਰਾਚੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ, ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਅਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਉਦਮ ਸਦਕਾ ਅਤੇ ਰੋਮ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ 13 ਮੁੱਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਦੌਰਾਨ 27 ਅਗਸਤ ਦਿਨ ਐਤਵਾਰ ਦਸਤਾਰ ਅਤੇ ਦੁਮਾਲਾ”ਸਜਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲੇ ਉਮਰ ਦੇ ਹਿਸਾਬ ਨਾਲ ਗਰੁੱਪਾ ਵਿਚ ਕਰਵਾਏ ਜਾਣਗੇ। ਜਿਸ ਦੌਰਾਨ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਦੀਵਾਨਾ ਵਿਚ ਭਾਈ ਕੁਲਵੰਤ ਸਿੰਘ ਖਾਲਸਾ ਦਾ ਢਾਡੀ ਜਥਾ 26 ਅਗਸਤ ਦਿਨ ਸ਼ਨੀਵਾਰ ਸ਼ਾਮ ਅਤੇ 27 ਅਗਸਤ ਦਿਨ ਐਤਵਾਰ ਦੇ ਦੀਵਾਨਾ ਵਿਚ ਹਾਜ਼ਰੀ ਭਰੇਗਾ। ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ (ਤੈਰਾਚੀਨਾ) ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ, ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਅਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸਮੂਹ ਮੈਂਬਰਾਂ ਵੱਲੋਂ ਇਟਲੀ ਦੀਆ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਵਧ ਚੜ੍ਹ ਕੇ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।


Related News