ਕੈਨੇਡਾ 'ਚ ਵਿਆਹ ਸਮਾਗਮ ਦੌਰਾਨ ਲਹਿਰਾਏ ਸ਼ਰੇਆਮ ਹਥਿਆਰ, ਵੀਡੀਓ ਹੋ ਗਈ ਵਾਇਰਲ

Thursday, Aug 01, 2024 - 11:42 PM (IST)

ਕੈਨੇਡਾ 'ਚ ਵਿਆਹ ਸਮਾਗਮ ਦੌਰਾਨ ਲਹਿਰਾਏ ਸ਼ਰੇਆਮ ਹਥਿਆਰ, ਵੀਡੀਓ ਹੋ ਗਈ ਵਾਇਰਲ

ਵੈਨਕੂਵਰ : ਕੈਨੇਡਾ ਵਿਚ ਇਕ ਪਾਸੇ ਜਿਥੇ ਰੈਫਰੈਂਡਮ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਉਥੇ ਹੀ ਇਕ ਹੋਰ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਜਾ ਰਹੀ ਹੈ। ਇਸ ਵੀਡੀਓ ਵਿਚ ਜਿਥੇ ਵਿਆਹ ਸਮਾਗਮ ਦੌਰਾਨ ਸ਼ਰੇਆਮ ਹਥਿਆਰ ਲਹਿਰਾਏ ਜਾ ਰਹੇ ਹਨ ਉਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੁਲਸ ਨੂੰ ਇਸ ਪਾਸੇ ਧਿਆਨ ਦੇਣ ਦੀ ਵੀ ਅਪੀਲ ਕੀਤੀ ਗਈ ਹੈ।

 

 

ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਪਾਰਮ ਐਕਸ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਕੈਨੇਡਾ ਦੇ ਵੈਨਕੂਵਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਸ ਸਮਾਗਮ ਦੌਰਾਨ ਕੁਝ ਪੰਜਾਬੀ ਮੂਲ ਦੇ ਲੋਕ ਹਥਿਆਰਾਂ ਨਾਲ ਡਾਂਸ ਕਰ ਰਹੇ ਹਨ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਨਾਲ ਔਰਤਾਂ ਵੀ ਮੌਜੂਦ ਹਨ ਤੇ ਉਨ੍ਹਾਂ ਨੇ ਵੀ ਹਥਿਆਰ ਫੜੇ ਹੋਏ ਹਨ। ਦੇਖਣ ਨੂੰ ਇਹ ਕਿਸੇ ਵਿਆਹ ਦਾ ਸਮਾਗਮ ਲੱਗ ਰਿਹਾ ਹੁੰਦਾ ਹੈ। ਇਸ ਦੌਰਾਨ ਡਾਂਸ ਕਰਨ ਵਾਲੇ ਲੋਕਾਂ ਤੋਂ ਇਲਾਵਾ ਵੀ ਕੁਰਸੀਆਂ 'ਤੇ ਬੈਠੇ ਕਈ ਲੋਕ ਦੇਖੇ ਜਾ ਸਕਦੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ 'V' @SitaVoice ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵਿਚ ਕੈਪਸ਼ਨ ਵਿਚ ਆਰਸੀਐੱਮਪੀ ਪੁਲਸ ਤੇ ਸੀਐੱਸਆਈਐੱਸ ਨੂੰ ਟੈਗ ਕਰਦਿਆਂ ਲਿਖਿਆ ਗਿਆ ਕਿ ਵੈਨਕੂਵਰ ਵਿਚ ਇਸ ਵੇਲੇ ਹੋ ਰਿਹਾ ਇਕ ਵਿਆਹ ਸਮਾਗਮ। ਇਹ ਕੀ ਹੋ ਰਿਹਾ ਹੈ @rcmpgrcpolice @CSIS। ਜਾਗੋ ਕੈਨੇਡਾ।


author

Baljit Singh

Content Editor

Related News