ਪੰਜਾਬੀ ਲੋਕ ਗਾਇਕ ਸੋਨੂੰ ਵਿਰਕ ਦਾ ਰੋਮ ਪਹੁੰਚਣ ਤੇ ਨਿੱਘਾ ਸਵਾਗਤ

Thursday, Jul 23, 2026 - 11:23 PM (IST)

ਪੰਜਾਬੀ ਲੋਕ ਗਾਇਕ ਸੋਨੂੰ ਵਿਰਕ ਦਾ ਰੋਮ ਪਹੁੰਚਣ ਤੇ ਨਿੱਘਾ ਸਵਾਗਤ

ਮਿਲਾਨ (ਸਾਬੀ ਚੀਨੀਆਂ) - ਪਿਛਲੇ ਛੱਬੀ ਸਾਲਾਂ ਤੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ, ਨਿੱਘੇ ਸੁਭਾਅ ਦਾ ਮਾਲਕ ਪੰਜਾਬੀ ਲੋਕ ਗਾਇਕ ਸੋਨੂੰ ਵਿਰਕ ਦਾ ਇਟਲੀ ਦੀ ਰਾਜਧਾਨੀ ਰੋਮ ਦੇ ਏਅਰਪੋਰਟ 'ਤੇ ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੋਨੂੰ ਵਿਰਕ ਨੇ ਦੱਸਿਆ ਕਿ ਓਹ ਇਟਲੀ, ਬੈਲਜੀਅਮ, ਡੈਨਮਾਰਕ, ਫਿਨਲੈਂਡ ਅਤੇ ਹੋਰ ਕਈ ਮੁਲਕਾਂ ਵਿਚ ਪੰਜਾਬੀ ਸੱਭਿਆਚਾਰਕ ਲਾਈਵ ਅਖਾੜਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 

ਇਟਲੀ ਵਿੱਚ 25 ਜੁਲਾਈ ਦਿਨ ਸ਼ਨੀਵਾਰ ਨੂੰ ਰੋਮ ਨੇੜਲੇ ਸ਼ਹਿਰ ਲਵੀਨੀਓ ਵਿੱਚ ਉੱਘੇ ਪ੍ਰਮੋਟਰ ਸਾਹਿਬਪ੍ਰੀਤ ਸਿੰਘ ਟੇਸਟ ਆਫ ਇੰਡੀਆ ਦੇ ਵਿਸ਼ੇਸ ਸੱਦੇ ਤੇ ਰੌਣਕਾਂ ਲਗਾਉਣਗੇ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬੀ ਲੋਕ ਗਾਇਕ ਹਰਭਜਨ ਮਾਨ ਅਤੇ ਸੋਨੂੰ ਵਿਰਕ ਆਪਣੇ ਸੁਪਰਹਿੱਟ ਗੀਤਾਂ ਨਾਲ ਮਨੋਰੰਜਨ ਕਰਨਗੇ.ਇਸ ਮੌਕੇ ਏਅਰਪੋਰਟ ਤੇ ਓਹਨਾਂ ਦਾ ਸਵਾਗਤ ਕਰਨ ਲਈ ਵਿਸੇਸ਼ ਤੌਰ 'ਤੇ ਨਛੱਤਰ ਸਿੰਘ ਮਾਨ, ਪ੍ਰਸਿੱਧ ਗੀਤਕਾਰ ਅਤੇ ਗਾਇਕ ਲਖਵਿੰਦਰ ਝੱਜ ਅਤੇ ਤਾਰੀ ਮਾਨ ਵੱਲੋਂ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਆਖਿਆ ਗਿਆ।


author

Inder Prajapati

Content Editor

Related News