ਪੇਰੂਜਾ ''ਚ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀ ਜਸਵੰਤ ਗਡਗੇ ਦਾ ਮਨਾਇਆ ਸ਼ਹਾਦਤ ਦਿਹਾੜਾ

Tuesday, Jul 14, 2026 - 08:16 AM (IST)

ਪੇਰੂਜਾ ''ਚ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀ ਜਸਵੰਤ ਗਡਗੇ ਦਾ ਮਨਾਇਆ ਸ਼ਹਾਦਤ ਦਿਹਾੜਾ

ਪੇਰੂਜਾ (ਕੈਂਥ) : ਇਹ ਤਾਂ ਸਭ ਜਾਣਦੇ ਹਨ ਕਿ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਨਾਜੀ ਅਤੇ ਫਾਸ਼ੀ ਤਾਕਤਾਂ ਤੋਂ ਬਚਾਉਣ ਅਤੇ ਅਜ਼ਾਦ ਕਰਵਾਉਣ ਵਿੱਚ ਬ੍ਰਿਟਿਸ਼ ਫੌਜ ਦਾ ਹਿੱਸਾ ਬਣ ਕੇ ਆਏ ਭਾਰਤੀ ਸਿੱਖ ਫੌਜੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਅੱਜ ਗੱਲ ਕਰਦੇ ਹਾਂ ਮਰਹੱਟਾ ਰੈਜੀਮੈਂਟ ਦੇ ਫ਼ੌਜੀ ਵਿਕਟੋਰੀਆ ਕਰਾਸ ਜੇਤੂ ਸ਼ਹੀਦ ਜਸ਼ਵੰਤ ਗਡਗੇ ਦੀ ਜਿਸਦੀ ਯਾਦ ਵਿੱਚ ਮੋਨਤੋਨੇ ਕਮੂਨੇ ਵਿਖੇ ਯਾਦਗਾਰ ਵੀ ਸਥਾਪਤ ਹੈ। ਭਾਈ ਜਗਦੇਵ ਸਿੰਘ ਊੜਾ ਐੜਾ ਗਰੁੱਪ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬੀਤੇ ਦਿਨ ਮੋਨਤੋਨੇ ਵਿਖੇ ਸਥਿਤ ਚਰਚ ਸਨ ਫਰਾਂਚੇਸਕੋ ਵਿਖੇ ਰੱਖੇ ਯਾਦਗਾਰੀ ਸਮਾਗਮ ਵਿੱਚ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ‌ ਜਿੱਥੇ ਕਿ ਇਟਾਲੀਅਨ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਸ ਵੇਲੇ ਦੇ ਹਵਾਲੇ ਦੇ ਕੇ ਸ਼ਹੀਦਾਂ ਦੀ ਬਹਾਦਰੀ ਦੀ ਗਾਥਾ ਵੀ ਪਹੁੰਚੇ ਮਹਿਮਾਨਾਂ ਨਾਲ ਸਾਂਝੀ ਕੀਤੀ ਗਈ।

PunjabKesari

ਇਸ ਮੌਕੇ ਇੱਕ 91ਵੇਂ ਸਾਲਾਂ ਇਟਾਲੀਅਨ ਮਹਿਲਾ ਨੇ ਵੀ ਸ਼ਿਰਕਤ ਕੀਤੀ ਅਤੇ ਉਸਨੇ ਸਿੱਖ ਕਕਾਰ "ਕੰਘਾ" ਵੀ ਸਾਰਿਆਂ ਨੂੰ ਦਿਖਾਇਆ ਅਤੇ ਭਾਈ ਸਾਹਿਬ ਦੇ ਦਾਹੜੇ ਵਿੱਚ ਕੰਘਾ ਫੇਰਿਆ। ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਕਿਵੇਂ ਉਹ ਸਿੱਖ ਫੌਜੀਆਂ ਨੂੰ ਇਟਾਲੀਅਨ ਭੋਜਨ ਦਿੰਦੀ ਸੀ ਅਤੇ ਸਿੱਖ ਫੌਜੀ ਉਸਨੂੰ ਮੱਕੀ ਦੀ ਰੋਟੀ ਅਤੇ ਹੋਰ ਸਬਜ਼ੀਆਂ ਬਣਾ ਕੇ ਦਿੰਦੇ ਸਨ। ਉਸਨੇ ਭਾਰਤੀ ਫ਼ੌਜੀਆਂ ਦੀ ਸਰਾਹਨਾ ਕੀਤੀ ਅਤੇ ਉਹਨਾਂ ਵੱਲੋਂ ਦਿੱਤਾ "ਕੰਘਾ" ਅੱਜ ਵੀ ਉਸਨੇ ਨਿਸ਼ਾਨੀ ਵਜੋਂ ਸੰਭਾਲਿਆ ਹੋਇਆ ਹੈ। ਇਸ ਮੌਕੇ ਭਾਈ ਜਗਦੇਵ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬਜ਼ੁਰਗ ਮਹਿਲਾ ਨੂੰ ਗੁਰਮੁਖੀ ਲਿਖੀਆਂ ਲੋਈਆ ਅਤੇ ਸ਼ਹਿਰ ਦੇ ਮੇਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਆਪਣੇ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਿੱਖ ਸੰਸਥਾਵਾਂ ਵੱਲੋਂ ਸੰਸਾਰ ਜੰਗ ਨਾਲ ਸਬੰਧਤ ਛਪਵਾਈਆਂ ਗਈਆਂ ਕਿਤਾਬਾਂ ਵੀ ਇਟਾਲੀਅਨ ਲੋਕਾਂ ਨੂੰ ਵੰਡੀਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News