ਅਨੋਖਾ ਜਜ਼ਬਾ! 96 ਸਾਲ ਦੀ ਉਮਰ ''ਚ ਸ਼ਖਸ ਨੇ ਗੋਤਾਖੋਰੀ ''ਚ ਤੋੜਿਆ ਰਿਕਾਰਡ
Friday, Sep 06, 2019 - 03:43 PM (IST)

ਨਿਕੋਸੀਆ (ਬਿਊਰੋ)— ਮੱਧ ਪੂਰਬੀ ਦੇਸ਼ ਰੀਪਬਲਿਕ ਆਫ ਸਾਈਪ੍ਰਸ ਦੇ ਦੂਜੇ ਵਿਸ਼ਵ ਯੁੱਧ ਦਾ ਹਿੱਸਾ ਰਹੇ 96 ਸਾਲਾ ਦੇ ਰੇਅ ਵੂਲੇ (Ray Woolley) ਨੇ ਹੌਂਸਲੇ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਆਪਣੇ 96ਵੇਂ ਜਨਮਦਿਨ 'ਤੇ ਸਮੁੰਦਰ ਵਿਚ 42 ਮੀਟਰ ਡੂੰਘਾ ਗੋਤਾ ਲਗਾ ਕੇ ਖੁਦ ਦਾ ਰਿਕਾਰਡ ਤੋੜਿਆ। ਉਨ੍ਹਾਂ ਨੂੰ 42.4 ਮੀਟਰ ਤੱਕ ਦੀ ਡੂੰਘਾਈ ਵਿਚ ਜਾਣ ਲਈ 48 ਮਿੰਟ ਦਾ ਸਮਾਂ ਲੱਗਾ। ਤਿੰਨ ਸਾਲ ਪਹਿਲਾਂ 93 ਸਾਲ ਦੀ ਉਮਰ ਵਿਚ ਵੂਲੇ ਨੇ 44 ਮਿੰਟ ਵਿਚ 40.6 ਮੀਟਰ ਤੱਕ ਦੀ ਡੂੰਘਾਈ ਮਾਪੀ ਸੀ। ਉਨ੍ਹਾਂ ਦੇ ਰਿਕਾਰਡ ਨੂੰ ਹਾਲੇ ਤੱਕ ਕੋਈ ਤੋੜ ਨਹੀਂ ਪਾਇਆ ਹੈ।
ਵੂਲੇ ਨੇ 28 ਅਗਸਤ ਨੂੰ ਆਪਣਾ 96ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੇ ਕਿਹਾ,''ਮੁਕਾਬਲੇ ਦੌਰਾਨ 47 ਹੋਰ ਗੋਤਾਖੋਰਾਂ ਨੇ ਹਿੱਸਾ ਲਿਆ ਸੀ। ਮੈਨੂੰ ਸਮੁੰਦਰ ਵਿਚ ਗੋਤਾਖੋਰੀ ਕਰਨਾ ਬਹੁਤ ਪਸੰਦ ਹੈ। ਅੱਗੇ ਵੀ ਅਜਿਹਾ ਹੀ ਕੰਮ ਕਰਦਾ ਰਹਾਂਗਾ ਅਤੇ ਪੂਰਾ ਰਿਕਾਰਡ ਤੋੜ ਕੇ ਫਿਰ ਨਵਾਂ ਮੁਕਾਮ ਹਾਸਲ ਕਰਾਂਗਾ।''
ਵੂਲੇ ਦੂਜੇ ਵਿਸ਼ਵ ਯੁੱਧ ਵਿਚ ਇਕ ਰੇਡੀਓ ਆਪਰੇਟਰ ਸਨ। ਇਸ ਯੁੱਧ ਦੇ 75 ਸਾਲ ਬਾਅਦ ਉਨ੍ਹਾਂ ਦੀ ਫਿੱਟਨੈੱਸ ਅਤੇ ਗੋਤਾਖੋਰੀ ਦੀ ਕਲਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। ਵੂਲੇ ਦੀ ਬਹਾਦੁਰੀ ਅਤੇ ਕਾਰਨਾਮਿਆਂ 'ਤੇ ਇਕ ਡੌਕਿਊਮੈਂਟਰੀ ਵੀ ਬਣਾਈ ਗਈ ਹੈ, ਜਿਸ ਦਾ ਨਾਮ 'ਲਾਈਫ ਬਿਗਿਨਜ਼ ਐਟ 90s' (Life Begins at 90s) ਹੈ। ਇਸ ਦਾ ਪ੍ਰਦਰਸ਼ਨ ਬੋਸਨੀਆ-ਹਰਜੇਗੋਵਿਨਾ ਫਿਲਮ ਫੈਸਟੀਵਲ ਵਿਚ ਕੀਤਾ ਜਾਵੇਗਾ।
ਇਸ ਉਪਲਬਧੀ 'ਤੇ ਗੱਲ ਕਰਦਿਆਂ ਵੂਲੇ ਨੇ ਕਿਹਾ,''ਇਹ ਹੈਰਾਨੀਜਨਕ ਹੈ। ਮੈਂ 95 ਸਾਲ ਦੀ ਉਮਰ ਵਿਚ ਸਮੁੰਦਰ ਵਿਚ ਗੋਤਾ ਲਗਾ ਰਿਹਾ ਹਾਂ। ਹਾਲ ਹੀ ਵਿਚ ਕੀਤੀ ਗਈ ਡਾਈਵਿੰਗ ਮੇਰੇ ਲਈ ਸਭ ਤੋਂ ਜ਼ਿਆਦਾ ਯਾਦਗਾਰ ਸੀ ਕਿਉਂਕਿ ਮੇਰੇ ਨਾਲ ਕੋਈ ਹੋਰ ਗੋਤਾਖੋਰ ਸਨ ਪਰ ਕੋਈ ਹੋਰ ਰਿਕਾਰਡ ਤੋੜ ਨਹੀਂ ਪਾਇਆ।
ਮੈਂ ਅਗਲੇ ਸਾਲ ਇਕ ਵਾਰ ਫਿਰ ਰਿਕਾਰਡ ਤੋੜਨਾ ਚਾਹਾਂਗਾ।