ਚੀਨੀ ਸ਼ਾਸਨ ’ਚ ਤਿੱਬਤ ਦਾ ਸਭਿਆਚਾਰ, ਧਰਮ ਤੇ ਜੀਵਨਸ਼ੈਲੀ ਦਾਅ ’ਤੇ: ਡੋਲਮਾ ਸੇਰਿੰਗ

Saturday, Nov 13, 2021 - 04:34 PM (IST)

ਇੰਟਰਨੈਸ਼ਨਲ ਡੈਸਕ– ਚੀਨ ਦੇ ਵਧਦੇ ਦਬਦਬੇ ਅਤੇ ਗੁੰਡਾਗਰਦੀ ਦੇ ਚਲਦੇ ਤਿੱਬਤ ’ਚ ਬੌਧ ਧਰਮ ’ਤੇ ਆਧਾਰਿਤ ਸਭਿਆਚਾਰ, ਧਰਮ ਅਤੇ ਜੀਵਨ ’ਤੇ ਖਤਰਾ ਮੰਡਲਾ ਰਿਹਾ ਹੈ। ਇਸ ਦਾ ਖੁਲਾਸਾ ਕਰਦੇ ਹੋਏ ਤਿੱਬਤੀ ਸੰਸਦ ਦੇ ਜਲਾਵਤਨ ਦੀ ਉਪ ਪ੍ਰਧਾਨ ਡੋਲਮਾ ਸੇਰਿੰਗ ਨੇ ਦੱਸਿਆ ਕਿ ਚੀਨੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਕੁੱਲ ਮਿਲਾ ਕੇ 56 ਘੱਟ ਗਿਣਤੀ ਹਨ ਪਰ ਉਹ ਉਨ੍ਹਾਂ ਘੱਟ ਗਿਣਤੀਆਂ ਦੀ ਪਾਰੰਪਰਿਕ ਪਵਿੱਤਰਤਾ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੱਬਤ ’ਚ ਸਭਿਆਚਾਰ, ਧਰਮ ਅਤੇ ਬੌਧ ਧਰਮ ’ਤੇ ਆਧਾਰਿਤ ਜੀਵਨਸ਼ੈਲੀ ਦਾਅ ’ਤੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨੀ ਚਾਹੁੰਦੇ ਹਨ ਕਿ ਸਭ ਕੁਝ ਕਮਿਊਨਿਸਟ ਸ਼ੈਲੀ ’ਚ ਬਦਲ ਜਾਵੇ। ਬੌਧ ਧਰਮ ਹੋਵੇ ਜਾਂ ਕੁਝ ਵੀ ਚੀਨ ਸਭ ਕੁਝ ਬਦਲ ਕੇ ਕਮਿਊਨਿਸਟ ਸ਼ੈਲੀ ’ਚ ਤਬਦੀਲ ਕਰਨਾ ਚਾਹੁੰਦੇ ਹਨ। 

ਤਿੱਬਤ ’ਚ ਸੁਤੰਤਰਤਾ ’ਤੇ ਬੋਲਦੇ ਹੋਏ ਉਪ ਪ੍ਰਧਾਨ ਨੇ ਕਿਹਾ ਕਿ ਜੇਕਰ ਤਿੱਬਤ ’ਚ ਕੋਈ ਸੁਤੰਤਰਤਾ ਹੈ ਤਾਂ ਚੀਨੀ ਅਧਿਕਾਰੀ ਵਿਸ਼ਵ ਮੀਡੀਆ ਨੂੰ ਉਥੇ ਜਾਣ ਅਤੇ ਖੁਦ ਦੇਖਣ ਕਿਉਂ ਨਹੀਂ ਦਿੰਦੇ। ਡੋਲਮਾ ਨੇ ਕਿਹਾ ਕਿ ਉਹ ਵਿਸ਼ਵ ਮੀਡੀਆ ਤੋਂ ਕਤਰਾਉਂਦੇ ਹਨ, ਜੋ ਦਰਸ਼ਾਉਂਦਾ ਹੈ ਕਿ ਉਹ ਕੁਝ ਲੁਕਾ ਰਹੇ ਹਨ। ਉਨ੍ਹਾਂ ਨੂੰ ਤਿੱਬਤ ’ਤੇ ਹਰ ਸਮੇਂ ਵਾਈਟ ਪੇਪਰ ਕਿਉਂ ਦੇਣਾ ਪੈਂਦਾ ਹੈ? ਇਸ ਤੋਂ ਪਤਾ ਚਲਦਾ ਹੈ ਕਿ ਉਥੇ ਸਭ ਕੁਝ ਠੀਕ ਨਹੀਂ ਹੈ। ਗੱਦੀਓਂ ਲਾਹੀ ਹੋਈ ਤਿੱਬਤੀ ਸਰਕਾਰ ਦੇ ਬੁਲਾਰੇ ਤੇਨਜਿਨ ਲੇਕਸ਼ਯ ਨੇ ਕਿਹਾ ਕਿ ਚੀਨ ਨੇ ਪਾਰਟੀ ਸ਼ਾਸਨ ਤਹਿਤ 6-70 ਸਾਲਾਂ ’ਚ ਤਿੱਬਤੀ, ਉਈਗਰ ਅਤੇ ਮੰਗੋਲੀਆਈ ਸਮੇਤ ਕਈ ਰਾਸ਼ਟਰਵਾਤੀਆਂ ’ਤੇ ਅੱਤਿਆਚਾਰ ਕੀਤਾ। 


Rakesh

Content Editor

Related News