ਇਟਲੀ : ਜਦੋਂ ਢੋਲ ਦੇ ਡਗੇ 'ਤੇ ਨੱਚੇ ਗੋਰੇ-ਗੋਰੀਆਂ

12/10/2018 9:56:22 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਪਾਦੋਵਾ 'ਚ ਚੱਲ ਰਹੇ ਕੌਮਾਂਤਰੀ 'ਕਲਚਰਲ ਫੈਸਟੀਵਲ' ਦੌਰਾਨ ਬੀਤੀ ਸ਼ਾਮ ਪੰਜਾਬੀਆਂ ਦੇ ਲੋਕ-ਨਾਚ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਵਿਦੇਸ਼ੀ ਲੋਕ ਵੀ ਖੂਬ ਪ੍ਰਭਾਵਿਤ ਹੋਏ। ਭੰਗੜਾ 'ਬੁਆਇਜ਼ ਐਂਡ ਗਰਲਜ਼ ਗਰੁੱਪ' ਵਲੋਂ ਇਸ ਪ੍ਰੋਗਰਾਮ 'ਚ ਭੰਗੜੇ ਦੀ ਅਦਾਕਾਰੀ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਉੱਥੇ ਹਾਜ਼ਰ ਸਾਰੇ ਗੋਰੇ-ਗੋਰੀਆਂ ਵੀ ਝੂਮਣ ਲੱਗ ਗਏ।
ਪੰਜਾਬੀ ਗੀਤਾਂ 'ਤੇ ਭੰਗੜੇ ਦੀ ਪੇਸ਼ਕਾਰੀ ਨਾਲ ਜਿੱਥੇ ਮਾਹੌਲ ਰੰਗੀਨ ਸੀ, ਉੱਥੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਸੀ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਪਹੁੰਚੇ ਬੋਲੀ ਮਸਾਲਾ ਡਾਂਸ ਕੰਪਨੀ, ਨੇਗਮਾ ਡਾਂਸ ਗਰੁੱਪ ਅਤੇ ਨਰੱਤਕੀ ਗਰੁੱਪ ਵਲੋਂ ਵੀ ਆਪੋ-ਆਪਣੇ ਢੰਗ ਨਾਲ ਭਾਰਤੀ ਸੱਭਿਆਚਾਰ ਤੇ ਸੰਗੀਤਕ ਵੰਨਗੀਆਂ ਦਾ ਨਿਵੇਕਲਾ ਰੰਗ ਬਖੇਰਿਆ ਗਿਆ। ਥਾਈਲੈਂਡ, ਚੀਨ, ਏਸ਼ੀਆ ਤੇ ਯੂਰਪ ਦੇ ਹੋਰ ਵੱਖ-ਵੱਖ ਮੁਲਕਾਂ ਦੇ ਕਲਾਕਾਰਾਂ ਵਲੋਂ ਖਾਸ ਤੌਰ 'ਤੇ ਮਨਮੋਹਿਤ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।


Related News