ਕੈਨੇਡਾ : ਸਾਬਕਾ MP ਰਾਜ ਗਰੇਵਾਲ 'ਤੇ ਨਵੇਂ ਦੋਸ਼, ਭਾਰਤੀਆਂ ਤੋਂ ਇਮੀਗ੍ਰੇਸ਼ਨ ਫਾਈਲਾਂ ਦੇ ਬਦਲੇ ਲਏ ਪੈਸੇ
Thursday, Jun 16, 2022 - 02:09 PM (IST)
ਟੋਰਾਂਟੋ (ਬਿਊਰੋ): ਵਿਵਾਦਾਂ ਵਿਚ ਘਿਰੇ ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ 'ਤੇ ਨਵੇਂ ਦੋਸ਼ ਲੱਗੇ ਹਨ। ਕੈਨੇਡੀਅਨ ਅਦਾਲਤ ਵਿਚ ਚੱਲ ਰਹੀ ਸੁਣਵਾਈ ਦੌਰਾਨ ਸਾਹਮਣੇ ਆਏ ਬਿਆਨਾਂ ਮੁਤਾਬਕ 36 ਸਾਲਾ ਗਰੇਵਾਲ ਨੇ ਪੀ.ਐੱਮ. ਜਸਟਿਨ ਟਰੂਡੋ ਦੀ 2018 ਦੀ ਭਾਰਤ ਯਾਤਰਾ ਦੌਰਾਨ ਲੋਕਾਂ ਨੂੰ ਪਾਰਟੀਆਂ ਵਿਚ ਬੁਲਾਉਣ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਫਾਈਲਾਂ 'ਤੇ ਕੰਮ ਕਰਾਉਣ ਲਈ ਪੈਸੇ ਲਏ, ਜੋ ਕਿ ਕੈਨੇਡਾ ਵਿਚ ਇਕ ਗੰਭੀਰ ਅਪਰਾਧ ਹੈ।
ਸੋਮਵਾਰ ਨੂੰ ਅਦਾਲਤ ਵਿਚ ਉਸ ਸਮੇਂ ਦੀ ਸੰਪਰਕ ਅਫਸਰ ਵੰਦਨਾ ਕਟਾਰ ਮਿੱਲਰ ਨੇ ਕਿਹਾ ਕਿ ਉਸ ਸਮੇ ਦਿੱਲੀ ਅਤੇ ਮੁੰਬਈ ਵਿਚ ਦੋ ਵੱਡੀਆਂ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਰਾਜ ਗਰੇਵਾਲ ਵੱਲੋਂ ਕਰੀਬ 100 ਮਹਿਮਾਨਾਂ ਦੀ ਸੂਚੀ ਭੇਜੀ ਗਈ ਸੀ, ਜਿਸ ਨੂੰ ਬਾਅਦ ਵਿਚ ਛੋਟਾ ਕਰ ਦਿੱਤਾ ਗਿਆ ਸੀ। ਇਹੀ ਨਹੀਂ ਗ੍ਰੇਵਾਲ 'ਤੇ ਇਸ ਸਮੇਂ ਆਪਣੇ ਦੋਸਤਾਂ ਅਤੇ ਕੁਝ ਹੋਰ ਲੋਕਾਂ ਤੋਂ ਲੱਖਾਂ ਡਾਲਰ ਲੈ ਕੇ ਜੂਏ ਵਿਚ ਹਾਰਨ, ਧੋਖਾਧੜੀ ਦੇ ਮਾਮਲੇ ਚੱਲ ਰਹੇ ਹਨ। ਉਹਨਾਂ 'ਤੇ ਕਰੀਬ 12 ਲੱਖ ਡਾਲਰ (6 ਕਰੋੜ ਰੁਪਏ) ਦਾ ਕਰਜ਼ ਹੈ, ਜਿਸ ਦਾ ਭੁਗਤਾਨ ਨਾ ਕਰ ਸਕਣ ਕਾਰਨ ਉਹ ਕਈ ਲੋਕਾਂ ਨਾਲ ਝਗੜਾ ਵੀ ਕਰ ਚੁੱਕੇ ਹਨ। ਉਹਨਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਦਫਤਰ ਅਤੇ ਸਾਂਸਦ ਅਹੁਦੇ ਦੀ ਵਰਤੋਂ ਕਰਦਿਆਂ ਲੋਕਾਂ ਤੋਂ ਕਰਜ਼ੇ ਲਏ ਅਤੇ ਸਮੇਂ 'ਤੇ ਭੁਗਤਾਨ ਵੀ ਨਹੀਂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਜਸਟਿਨ ਟਰੂਡੋ CHOGM, ਜੀ 7 ਅਤੇ ਨਾਟੋ ਸੰਮੇਲਨ 'ਚ ਹੋਣਗੇ ਸ਼ਾਮਲ
ਇਨ੍ਹਾਂ ਦੋਸ਼ਾਂ ਵਿੱਚ ਦੋਸ਼ ਹੈ ਕਿ ਗਰੇਵਾਲ ਨੇ ਆਪਣੇ ਸਿਆਸੀ ਦਫ਼ਤਰ ਦੀ ਵਰਤੋਂ ਕਰਦਿਆਂ ਕਰਜ਼ਾ ਲੈਣ ਲਈ ਝੂਠ ਬੋਲਿਆ ਅਤੇ ਆਪਣੇ ਦਫ਼ਤਰ ਦੀ ਵਰਤੋਂ ਨਿੱਜੀ ਲਾਭ ਲਈ ਕਰਜ਼ੇ ਲੈਣ ਲਈ ਕੀਤੀ।ਉੱਧਰ ਗਰੇਵਾਲ ਨੇ ਕਿਸੇ ਵੀ ਅਪਰਾਧਿਕ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। 2018 ਵਿੱਚ ਗਰੇਵਾਲ ਨੇ ਕਿਹਾ ਕਿ ਉਸ ਨੇ ਜੂਏ ਦੀ ਲਤ ਛੱਡਣ ਲਈ ਸਿਰਫ ਦੋਸਤਾਂ ਅਤੇ ਪਰਿਵਾਰ ਤੋਂ ਕਰਜ਼ਾ ਲਿਆ ਸੀ ਅਤੇ ਇਹ ਸਭ ਵਾਪਸ ਕਰ ਦਿੱਤਾ ਸੀ। ਕਰਾਊਨ ਦਾ ਇਲਜ਼ਾਮ ਹੈ ਕਿ ਗਰੇਵਾਲ ਨੇ ਭਾਰਤ ਯਾਤਰਾ ਤੱਕ ਪਹੁੰਚ ਪ੍ਰਾਪਤ ਕਰਨ ਦੇ ਬਦਲੇ ਜਾਂ ਇਮੀਗ੍ਰੇਸ਼ਨ ਫਾਈਲਾਂ 'ਤੇ ਕੰਮ ਕਰਨ ਲਈ ਲੋਕਾਂ ਤੋਂ ਲੋਨ ਮੰਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।