ਮਗਰਮੱਛ ਫੜਨ ਲਈ ਝੀਲ ''ਚ ਸੁੱਟੇ ਗਏ ਪਿੰਜਰੇ ''ਚ ਲੋਕਾਂ ਨੇ ਜਾਨ ਖਤਰੇ ''ਚ ਪਾ ਕੇ ਖਿੱਚਵਾਈਆਂ ਤਸਵੀਰਾਂ

10/24/2017 12:58:32 PM

ਕੁਈਨਜ਼ਲੈਂਡ(ਬਿਊਰੋ)— ਮਗਰਮੱਛ ਨੂੰ ਦੂਰ ਤੋਂ ਦੇਖ ਹੀ ਕੇ ਲੋਕ ਦੌੜਨ ਲੱਗਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜਾਨ ਨੂੰ ਖਤਰੇ ਵਿਚ ਪਾਉਣ ਤੋਂ ਨਹੀਂ ਹੱਟਦੇ। ਅਜਿਹੇ ਲੋਕਾਂ ਨੂੰ ਮੂਰਖ ਕਿਹਾ ਜਾਂਦਾ ਹੈ ਅਤੇ ਅਜਿਹੇ ਹੀ ਮੂਰਖ ਕੁਈਨਜ਼ਲੈਂਡ ਵਿਚ ਦੇਖਣ ਨੂੰ ਮਿਲੇ ਹਨ।
ਦਰਅਸਲ ਪੋਰਟ ਡਗਲਸ ਮਰੀਨਾ ਝੀਲ ਵਿਚ ਕੁੱਝ ਸਮੇਂ ਪਹਿਲਾਂ ਇਕ ਬਜ਼ੁਰਗ ਨੂੰ ਮਗਰਮੱਛ ਨੇ ਆਪਣਾ ਸ਼ਿਕਾਰ ਬਣਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੜਨ ਲਈ ਉਥੇ ਜਾਲ ਵਿਛਾਇਆ ਗਿਆ। ਇਸ ਜਾਲ ਦੇ ਨਾਲ ਇਕ ਪਿੰਜਰਾ ਵੀ ਉਥੇ ਲਗਾਇਆ ਗਿਆ ਸੀ। ਹਾਲ ਹੀ ਵਿਚ ਇਸ ਪਿੰਜਰੇ ਅੰਦਰ ਕੁੱਝ ਲੋਕਾਂ ਨੇ ਤਸਵੀਰਾਂ ਖਿਚਵਾਈਆਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਦੇਖਣ ਤੋਂ ਬਾਅਦ ਸਥਾਨਕ ਮੇਅਰ ਨੇ ਕਿਹਾ ਕਿ ਇਹ ਲੋਕ ਸਦੀ ਦੇ ਸਭ ਤੋਂ ਵੱਡੇ ਮੂਰਖ ਦਾ ਖਿਤਾਬ ਪਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੈਂ ਜਦੋਂ ਤਸਵੀਰਾਂ ਦੇਖੀਆਂ ਤਾਂ ਮੈਂ ਹੈਰਾਨ ਰਹਿ ਗਿਆ। ਇਹ ਹਰਕਤ ਇਨ੍ਹਾਂ ਦੀ ਮੂਰਖਤਾ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਕੁਈਨਜ਼ਲੈਂਡ ਦੇ ਵਾਤਾਵਰਣ ਮੰਤਰੀ ਸਟੀਵਨ ਮਿਲਸ ਨੇ ਵੀ ਇਸ 'ਤੇ ਨਿਰਾਸ਼ਾ ਜਤਾਈ ਅਤੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਜਾਲ ਮਗਰਮੱਛਾਂ ਲਈ ਲਗਾਇਆ ਗਿਆ ਹੈ, ਤੁਹਾਡੇ ਲਈ ਨਹੀਂ, ਇਸ ਵਿਚ ਨਾ ਤੈਰੋ।

 


Related News