ਚੈਨਲ 4 ਨੂੰ ਵੇਚਣ ਦੇ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਦੀ ਹੋ ਰਹੀ ਆਲੋਚਨਾ
Tuesday, Apr 05, 2022 - 10:38 PM (IST)
ਲੰਡਨ-ਬ੍ਰਿਟੇਨ ਦੀਆਂ ਵਿਰੋਧੀ ਪਾਰਟੀਆਂ ਅਤੇ ਟੈਲੀਵਿਜ਼ਨ ਉਦਯੋਗ ਨੇ ਜਨਤਕ ਮਾਲਕੀ ਵਾਲੇ ਪ੍ਰਸਾਰਕ ਚੈਨਲ 4 ਨੂੰ ਵੇਚਣ ਦੀ ਸਰਕਾਰ ਦੀ ਯੋਜਨਾ ਦੀ ਆਲੋਚਨਾ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਚੈਨਲ ਦਾ ਨਿੱਜੀਕਰਨ ਕਰਨ ਨਾਲ ਇਸ ਨੂੰ ਸਟ੍ਰੀਮਿੰਗ ਸੇਵਾਵਾਂ ਦਾ ਮੁਕਾਬਲਾ ਕਰਨ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਕੁਵੈਤ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ, ਸਿਆਸੀ ਸੰਕਟ ਹੋਇਆ ਡੂੰਘਾ
ਸੱਭਿਆਚਾਰ ਮੰਤਰੀ ਨੇਡਿਸ ਡੋਸੀਸ ਨੇ ਟਵੀਟ ਕੀਤਾ ਕਿ ਸਰਕਾਰੀ ਮਲਕੀਅਤ 'ਚੈਨਲ 4 ਨੂੰ ਨੈੱਟਫ਼ਲਿਕਸ ਅਤੇ ਐਮਾਜ਼ੋਨ ਵਰਗੇ ਸਟ੍ਰੀਮਿੰਗ ਦਿੱਗਜਾਂ ਵਿਰੁੱਧ ਮੁਕਾਬਲਾ ਕਰਨ ਤੋਂ ਰੋਕ ਰਿਹਾ ਹੈ। ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਨਿੱਜੀਕਰਨ ਉਸ ਚੈਨਲ ਨੂੰ ਬਰਬਾਦ ਕਰ ਦੇਵੇਗਾ ਜਿਸ ਨੇ 'ਬਲੈਕ ਮਿਰਰ' ਅਤੇ 'ਡੇਰੀ ਗਲਰਸ' ਵਰਗੇ ਮਸ਼ਹੂਰ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਚਾਰਾਂ ਅਤੇ ਕਈ ਡਾਕਿਊਮੈਂਟਰੀ ਦਾ ਪ੍ਰਸਾਰਣ ਕੀਤਾ।
ਇਹ ਵੀ ਪੜ੍ਹੋ : ''ਓਬਾਮਾਕੇਅਰ' ਦਾ ਦਾਇਰਾ ਵਧਾਉਣ 'ਤੇ ਵਿਚਾਰ ਕਰ ਰਹੇ ਹਨ ਬਾਈਡੇਨ
ਚੈਨਲ 4 ਦੀ ਸਥਾਪਨਾ 1982 'ਚ ਕੀਤੀ ਗਈ ਸੀ। ਚੈਨਲ 'ਤੇ ਸਰਕਾਰ ਦੀ ਮਲਕੀਅਤ ਹੈ ਪਰ ਇਸ ਦਾ ਸੰਚਾਲਨ ਵਿਗਿਆਪਨਾਂ ਤੋਂ ਮਿਲੇ ਪੈਸਿਆਂ ਨਾਲ ਕੀਤਾ ਜਾਂਦਾ ਹੈ। ਪ੍ਰਸਾਰਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ਨਾਲ ਨਿਰਾਸ਼ ਹਨ ਅਤੇ ਇਸ ਦੇ ਬਾਰੇ 'ਚ ਫ਼ੈਸਲੇ ਲੈਂਦੇ ਸਮੇਂ ਜਨਹਿੱਤ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ। ਵੱਖ-ਵੱਖ ਯੂਨੀਅਨ ਅਤੇ ਉਦਯੋਗ ਸਮੂਹਾਂ ਨੇ ਵੀ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਮੁਕਤ ਵਪਾਰ ਨੀਤੀ ਨੂੰ ਲੈ ਕੇ PM ਮੋਦੀ ਦੀ ਕੀਤੀ ਤਾਰੀਫ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ