ਕੈਨੇਡਾ ’ਚ ਮਕਾਨ ਖ਼ਰੀਦਣ ਵਾਲਿਆਂ ’ਤੇ ਸੰਕਟ, 40 ਫ਼ੀਸਦੀ ਵੱਧ ਸਕਦੀ ਹੈ EMI

Tuesday, Jun 27, 2023 - 08:57 AM (IST)

ਕੈਨੇਡਾ ’ਚ ਮਕਾਨ ਖ਼ਰੀਦਣ ਵਾਲਿਆਂ ’ਤੇ ਸੰਕਟ, 40 ਫ਼ੀਸਦੀ ਵੱਧ ਸਕਦੀ ਹੈ EMI

ਜਲੰਧਰ (ਵਿਸ਼ੇਸ਼)– ਕੈਨੇਡਾ ’ਚ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ’ਚ ਜੇ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਕੈਨੇਡਾ ’ਚ ਹੋਮ ਲੋਨ ਰਾਹੀਂ ਮਕਾਨ ਖਰੀਦਣ ਵਾਲਿਆਂ ਦੀ ਮਾਰਟਗੇਜ (ਮਾਸਿਕ ਈ. ਐੱਮ. ਆਈ.) ਅਗਲੇ 3 ਸਾਲਾਂ ’ਚ 40 ਫ਼ੀਸਦੀ ਵੱਧ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਘਰ ਦਾ ਖ਼ਰਚਾ ਚਲਾਉਣਾ ਵੀ ਮੁਸ਼ਕਲ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਮਾਨਸੂਨ ਨੇ ਦਿੱਤੀ ਦਸਤਕ, ਡਿੱਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਕੈਨੇਡਾ ’ਚ ਮਾਰਟਗੇਜ ਪੇਮੈਂਟ ਹੋਮ ਲੋਨ ਵਾਂਗ ਕੰਮ ਕਰਦਾ ਹੈ। ਇਹ ਅਜਿਹਾ ਕਰਜ਼ਾ ਹੁੰਦਾ ਹੈ, ਜਿਸ ਨੂੰ ਪ੍ਰਾਪਰਟੀ ਦੇ ਬਦਲੇ ਲਿਆ ਜਾਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਕੈਨੇਡਾ ਦੀ ਹਾਊਸਿੰਗ ਮਾਰਕੀਟ ’ਚ ਕ੍ਰੈਸ਼ ਵੀ ਦੇਖਣ ਨੂੰ ਮਿਲ ਸਕਦਾ ਹੈ। ਮਾਹਰਾਂ ਮੁਤਾਬਕ ਕੈਨੇਡਾ ’ਚ ਆਮ ਵਿਅਕਤੀ ਦੇ ਮਕਾਨ ਦੀ ਈ. ਐੱਮ. ਆਈ. 1400 ਡਾਲਰ ਪ੍ਰਤੀ ਮਹੀਨੇ ਤੱਕ ਪੁੱਜ ਸਕਦੀ ਹੈ ਅਤੇ ਲੋਕਾਂ ਨੂੰ ਇਕ ਸਾਲ ਵਿਚ 15,000 ਡਾਲਰ ਤੋਂ ਵੱਧ ਪੈਸਾ ਈ. ਐੱਮ. ਆਈ. ਦੇ ਤੌਰ ’ਤੇ ਹੀ ਦੇਣਾ ਪਵੇਗਾ।

ਇਹ ਵੀ ਪੜ੍ਹੋ: ਪੰਜਾਬ ਸੂਬੇ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ

ਵਧ ਰਹੀਆਂ ਵਿਆਜ ਦਰਾਂ ਕਾਰਣ ਲੋਕਾਂ ਦਾ ਘਰ ਖ਼ਰੀਦਣ ਦਾ ਸੁਫਨਾ ਵੀ ਅਧੂਰਾ ਰਹਿ ਸਕਦਾ ਹੈ ਅਤੇ ਉਨ੍ਹਾਂ ਨੂੰ ਕਿਰਾਏ ਦੇ ਘਰਾਂ ’ਚ ਰਹਿ ਕੇ ਗੁਜ਼ਾਰਾ ਕਰਨਾ ਪੈ ਸਕਦਾ ਹੈ। ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ’ਚ ਹੋਮ ਲੋਨ ਆਮ ਤੌਰ ’ਤੇ 30 ਸਾਲਾਂ ਲਈ ਮਿਲਦਾ ਹੈ ਅਤੇ ਇਸ ਮਿਆਦ ਦੌਰਾਨ ਜੇ ਵਿਆਜ ਦਰਾਂ ’ਚ ਗਿਰਾਵਟ ਨਾ ਸ਼ੁਰੂ ਹੋਈ ਤਾਂ ਕੈਨੇਡਾ ’ਚ ਹਾਊਸਿੰਗ ਮਾਰਕੀਟ ’ਤੇ ਇਸ ਦਾ ਉਲਟ ਅਸਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਓਡੀਸ਼ਾ 'ਚ 2 ਬੱਸਾਂ ਦੀ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ, ਮੌਕੇ 'ਤੇ ਪਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News