ਕੋਵਿਡ-19 ਲਈ ਟੈਸਟ ਨਹੀਂ ਕਰਵਾਇਆ ਪਰ ਬੁਖਾਰ ਤੇ ਖੰਘ ਹੈ : ਹੇਲਸ

03/17/2020 7:11:25 PM

ਲੰਡਨ : ਇੰਗਲੈਂਡ ਦੇ ਬੱਲੇਬਾਜ਼ ਐਲਕਸ ਹੇਲਸ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚਾਲੇ ਪਰਤਣ ਤੋਂ ਬਾਅਦ ਬੁਖਾਰ ਤੇ ਲਗਾਤਾਰ ਸੁੱਕੀ ਖੰਘ ਦੇ ਕਾਰਣ ਉਸ ਨੇ ਖੁਦ ਹੀ ਵੱਖ ਰਹਿਣ ਦਾ ਫੈਸਲਾ ਕੀਤਾ ਹੈ  ਪਰ ਉਸ ਨੇ ਅਜੇ ਤਕ ਘਾਤਕ ਕੋਵਿਡ-19 ਲਈ ਟੈਸਟ ਨਹੀਂ ਕਰਵਾਇਆ ਹੈ। ਹੇਲਸ ਨੇ ਇਹ ਬਿਆਨ ਪੀ. ਐੱਸ. ਐੱਲ. ਮੁਲਤਵੀ ਕੀਤੇ ਜਾਣ ਤੇ ਵਿਦੇਸ਼ੀ ਖਿਡਾਰੀ ਦੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਦਿੱਤਾ ਹੈ।

PunjabKesari

ਸਾਬਕਾ ਪਾਕਿ ਕਪਤਾਨ ਰਮੀਜ਼ ਰਾਜਾ ਨੇ ਕਿਹਾ ਕਿ ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਹੇਲਸ ਸੀ। ਪੀ. ਸੀ. ਬੀ. ਦੀ ਟਿੱਪਣੀ ਦੇ ਬਾਰੇ ਹੇਲਸ ਨੇ ਬਿਆਨ 'ਚ ਕਿਹਾ, ''ਹੋਰ ਵਿਦੇਸ਼ੀ ਖਿਡਾਰੀਆਂ ਦੀ ਤਰ੍ਹਾਂ ਮੈਂ ਵੀ ਕੋਵਿਡ-19 ਦੇ ਵਿਸ਼ਵ ਪੱਧਰੀ ਮਹਾਮਾਰੀ ਐਲਾਨੀ ਜਾਣ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ ਵਿਚਾਲੇ ਛੱਡ ਆਪਣੇ ਵਤਨ ਇੰਗਲੈਂਡ ਪਰਤ ਗਿਆ। ਮੈਨੂੰ ਲੱਗਾ ਕਿ ਇਸ ਦੌਰ ਵਿਚ ਘਰ ਤੋਂ ਮੀਲਾਂ ਦੂਰ ਰਹਿਣ ਦੀ ਵਜਾਏ ਪਰਿਵਾਰ ਦੇ ਨਾਲ ਰਹਿਣਾ ਮਹੱਤਵਪੂਰਨ ਹੈ। ਮੈਂ ਸ਼ਨੀਵ ਾਰ ਦੀ ਸਵੇਰੇ ਬ੍ਰਿਟੇਨ ਪਰਤਿਆ ਅਤੇ ਖੁਦ ਨੂੰ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰ ਰਿਹਾ ਸੀ ਅਤੇ ਵਾਇਰਸ ਦੇ ਕੋਈ ਲੱਛਣ ਨਹੀਂ ਸੀ।''


Related News