ਆਸਟ੍ਰੇਲੀਆ 'ਚ ਭਾਰਤੀ ਗਾਵਾਂ ਨਾਲ ਹੋ ਰਿਹੈ ਮਾਨਸਿਕ ਰੋਗੀਆਂ ਦਾ ਇਲਾਜ

Wednesday, Aug 31, 2022 - 03:24 PM (IST)

ਆਸਟ੍ਰੇਲੀਆ 'ਚ ਭਾਰਤੀ ਗਾਵਾਂ ਨਾਲ ਹੋ ਰਿਹੈ ਮਾਨਸਿਕ ਰੋਗੀਆਂ ਦਾ ਇਲਾਜ

ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਮਾਨਸਿਕ ਤੌਰ 'ਤੇ ਬੀਮਾਰ ਲੋਕਾਂ ਦਾ ਭਾਰਤੀ ਗਾਵਾਂ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਉੱਤਰੀ ਕੁਈਨਜ਼ਲੈਂਡ ਵਿੱਚ ਕਾਓ ਕੈਡਲਿੰਗ ਮਤਲਬ ਗਾਵਾਂ ਨੂੰ ਗਲੇ ਲਗਾਉਣ ਦੇ ਕੇਂਦਰ ਬਣਾਏ ਗਏ ਹਨ, ਜਿੱਥੇ ਲੋਕ ਮਨ ਦੀ ਸ਼ਾਂਤੀ ਲਈ ਗਾਵਾਂ ਨੂੰ ਗਲੇ ਲਗਾਉਣ ਲਈ ਪਹੁੰਚ ਰਹੇ ਹਨ। ਗਾਵਾਂ ਨਾਲ ਸਮਾਂ ਬਿਤਾ ਕੇ ਅਤੇ ਉਹਨਾਂ ਦੀ ਸੇਵਾ ਕਰਕੇ ਲੋਕਾਂ ਨੂੰ ਆਰਾਮ ਮਿਲ ਰਿਹਾ ਹੈ।ਇਸ ਲਈ ਬਕਾਇਦਾ ਫੀਸ ਵਸੂਲੀ ਜਾ ਰਹੀ ਹੈ। ਇੱਥੋਂ ਤੱਕ ਕਿ ਇਸ ਸਾਲ ਤੋਂ 4 NDIS ਕੰਪਨੀਆਂ (ਨੈਸ਼ਨਲ ਡਿਸਏਬਿਲਟੀ ਇੰਸ਼ੋਰੈਂਸ ਸਕੀਮ) ਆਪਣੀ ਨਵੀਂ ਸਕੀਮ ਵਿੱਚ ਵੀ ਇਸ ਨੂੰ ਕਵਰ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਸ ਯੋਜਨਾ ਲਈ ਭਾਰਤੀ ਨਸਲ ਦੀਆਂ ਗਾਵਾਂ ਨੂੰ ਚੁਣਿਆ ਗਿਆ ਹੈ ਕਿਉਂਕਿ ਉਹ ਸ਼ਾਂਤ ਹੁੰਦੀਆਂ ਹਨ।

PunjabKesari


ਕਾਓ ਥੈਰੇਪੀ ਤੋਂ ਠੀਕ ਹੋ ਰਹੇ ਮਾਨਸਿਕ ਰੋਗੀ

ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੀ ਡੋਨਾ ਐਸਟਿਲ ਕਾਓ ਕੈਡਲਿੰਗ ਫਾਰਮ ਵਿੱਚ ਗਾਵਾਂ ਦੀ ਸੇਵਾ ਕਰਦੀ ਹੈ। ਮਾਨਸਿਕ ਤੌਰ 'ਤੇ ਬੀਮਾਰ ਹੋਣ ਦੇ ਬਾਵਜੂਦ ਉਸ ਨੂੰ ਇੱਥੇ ਨੌਕਰੀ ਮਿਲ ਗਈ। ਉਹ ਪਰਸਨੈਲਿਟੀ ਡਿਸਆਰਡਰ, ਘਬਰਾਹਟ ਅਤੇ ਤਣਾਅ ਤੋਂ ਪੀੜਤ ਹੈ। ਹੁਣ ਹੌਲੀ-ਹੌਲੀ ਉਹ ਠੀਕ ਹੋ ਰਹੀ ਹੈ। ਉਹ ਦੱਸਦੀ ਹੈ, ਇਨ੍ਹਾਂ ਭਾਰਤੀ ਗਾਵਾਂ ਨੇ ਮੇਰੀ ਜਾਨ ਬਚਾਈ ਹੈ। ਇੱਕ ਸਾਲ ਪਹਿਲਾਂ ਤੱਕ ਜੇਕਰ ਕੋਈ ਮੈਨੂੰ ਕਾਓ ਥੈਰੇਪੀ ਬਾਰੇ ਦੱਸਦਾ ਤਾਂ ਮੈਂ ਇਸਨੂੰ ਹਾਸੋਹੀਣਾ ਸਮਝਦੀ, ਪਰ ਇੱਕ ਸਾਲ ਵਿੱਚ ਮੈਂ ਪਹਿਲਾਂ ਨਾਲੋਂ ਬਿਹਤਰ ਹੋ ਗਈ ਹਾਂ।ਐਸਟਿਲ ਨੇ ਅੱਗੇ ਕਿਹਾ ਕਿ ਮੇਰੇ ਜੌੜੇ ਬੇਟੇ ਵੀ ਇਹ ਗੱਲ ਮਹਿਸੂਸ ਕਰ ਰਹੇ ਹਨ। ਹਰ ਗਾਂ ਦੀ ਆਪਣੀ ਵਿਅਕਤੀਗਤ ਸ਼ਖਸੀਅਤ ਹੁੰਦੀ ਹੈ। ਉਹ ਤੁਹਾਨੂੰ ਅੰਦਰੋਂ ਚੰਗਾ ਕਰਦੀ ਹੈ। ਇੱਥੇ ਗਾਵਾਂ ਔਟਿਜ਼ਮ ਸਪੈਕਟ੍ਰਮ ਤੋਂ ਪੀੜਤ ਮਰੀਜ਼ਾਂ ਲਈ ਥੈਰੇਪਿਸਟ ਬਣ ਗਈਆਂ ਹਨ। ਉਨ੍ਹਾਂ ਨੂੰ ਗਾਵਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਉਹ ਘੋੜਿਆਂ ਦੇ ਤਬੇਲੇ 'ਚ ਜਾਂਦੇ ਸਨ। ਇਸ ਨੂੰ ਇਕਵਾਇਨ ਥੈਰੇਪੀ ਕਿਹਾ ਜਾਂਦਾ ਹੈ।

PunjabKesari


ਔਟਿਜ਼ਮ ਪੀੜਤਾਂ ਲਈ ਦੋਸਤ ਵਰਗੀਆਂ ਹਨ ਗਾਵਾਂ

ਔਟਿਜ਼ਮ ਕਾਰਕੁਨ ਅਤੇ ਵਿਗਿਆਨੀ ਟੈਂਪਲ ਗ੍ਰੈਂਡਿਨ ਦਾ ਕਹਿਣਾ ਹੈ ਕਿ ਇਸ ਬੀਮਾਰੀ ਤੋਂ ਪੀੜਤ ਵਿਅਕਤੀ ਦੂਜੇ ਮਨੁੱਖਾਂ ਨਾਲ ਸਹਿਜ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਉਹ ਜਾਨਵਰਾਂ ਨਾਲ ਬਹੁਤ ਸਹਿਜ ਮਹਿਸੂਸ ਕਰਦੇ ਹਨ। ਹੌਲੀ-ਹੌਲੀ ਉਹ ਇਨਸਾਨਾਂ ਦੇ ਨਾਲ-ਨਾਲ ਸਹਿਜ ਮਹਿਸੂਸ ਕਰਨ ਲੱਗ ਪੈਂਦੇ ਹਨ। ਕਾਓ ਥੈਰੇਪੀ ਹੁਣ ਆਸਟ੍ਰੇਲੀਆ ਵਿੱਚ ਇਕਵਾਇਨ ਥੈਰੇਪੀ ਦੇ ਵਿਕਲਪ ਵਜੋਂ ਪ੍ਰਸਿੱਧ ਹੋ ਰਹੀ ਹੈ। ਬ੍ਰਿਸਬੇਨ ਵਿੱਚ ਰਹਿਣ ਵਾਲਾ 10 ਸਾਲਾ ਪੈਟਰਿਕ ਔਟਿਜ਼ਮ ਤੋਂ ਪੀੜਤ ਹੈ। ਉਹ ਇੱਥੇ ਗਾਵਾਂ ਨਾਲ ਖੇਡਦਾ ਹੈ। ਉਸਦੇ ਮਾਪੇ ਉਸਨੂੰ ਬਾਕਾਇਦਾ ਇੱਥੇ ਲੈ ਕੇ ਆਉਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਕਾਰਨ ਵਿਗੜੇ ਹਾਲਾਤ, 6 ਲੱਖ ਤੋਂ ਵਧੇਰੇ ਗਰਭਵਤੀ ਔਰਤਾਂ ਨੂੰ ਦੇਖਭਾਲ ਦੀ ਸਖ਼ਤ ਲੋੜ


ਗਾਵਾਂ ਨਾਲ ਸਮਾਂ ਬਿਤਾਉਣ ਨਾਲ ਮਿਲਦੀ ਹੈ ਸ਼ਾਂਤੀ

ਫਰਮ ਸ਼ੁਰੂ ਕਰਨ ਵਾਲੇ 34 ਸਾਲਾ ਲਾਰੈਂਸ ਫੌਕਸ ਕਹਿੰਦੇ ਹਨ ਕਿ ਮੈਂ ਇੱਥੇ ਲੋਕਾਂ ਨੂੰ ਬਿਹਤਰ ਹੁੰਦੇ ਦੇਖ ਰਿਹਾ ਹਾਂ। ਇੱਥੇ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਤੋਂ ਪੀੜਤ ਲੋਕ ਆ ਰਹੇ ਹਨ। ਮੈਂ ਰੇਸ ਦੇ ਘੋੜਿਆਂ ਨਾਲ ਲੰਮਾ ਸਮਾਂ ਬਿਤਾਇਆ ਹੈ। ਉਹ ਹਮਲਾਵਰ ਹੁੰਦੇ ਹਨ। ਕਿਸੇ ਵੀ ਸਮੇਂ ਤੁਹਾਡੇ 'ਤੇ ਹਮਲਾ ਕਰ ਸਕਦੇ ਹਨ। ਗਾਵਾਂ ਨਾਲ ਸਮਾਂ ਬਿਤਾ ਕੇ ਮੈਨੂੰ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੋਈ ਹੈ।


ਲਾਰੈਂਸ ਨੇ ਕ੍ਰਿਪਟੋਕਰੰਸੀ ਨਾਲ ਖਰੀਦੀਆਂ ਗਾਵਾਂ 

ਲਾਰੈਂਸ ਫੌਕਸ ਨੇ ਇਹ ਸਾਰੀਆਂ ਗਾਵਾਂ ਕ੍ਰਿਪਟੋਕਰੰਸੀ ਰਾਹੀਂ ਖਰੀਦੀਆਂ ਹਨ। ਜਦੋਂ ਉਹ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ ਤੋਂ ਐਮਬੀਏ ਕਰ ਰਿਹਾ ਸੀ ਤਾਂ ਉਸ ਨੂੰ ਕਾਓ ਥੈਰੇਪੀ ਦੇ ਕਾਰੋਬਾਰ ਦਾ ਵਿਚਾਰ ਆਇਆ। ਉਸਨੇ ਇਸਦੀ ਫੀਸ ਅਤੇ ਇਸ ਤੋਂ ਹੋਣ ਵਾਲੀ ਆਮਦਨ ਬਾਰੇ ਨਹੀਂ ਦੱਸਿਆ।


author

Vandana

Content Editor

Related News