ਸਿਡਨੀ ''ਚ ਕੋਵਿਡ ਨਾਲ 13 ਮੌਤਾਂ, 1000 ਤੋਂ ਵੱਧ ਨਵੇਂ ਕੇਸ ਦਰਜ
Sunday, Sep 19, 2021 - 03:46 PM (IST)
ਸਿਡਨੀ (ਸਨੀ ਚਾਂਦਪੁਰੀ):- ਭਾਵੇਂ ਕਿ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਵੱਲੋਂ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਗੱਲ ਆਖੀ ਗਈ ਹੈ ਪਰ ਸਿਡਨੀ ਵਿੱਚ ਕੋਵਿਡ ਦੇ ਨਵੇਂ ਕੇਸ ਲਾਗਾਤਾਰ ਹਜ਼ਾਰੀ ਅੰਕੜੇ ਵਿੱਚ ਆ ਰਹੇ ਹਨ। ਨਵੇਂ ਆਉਣ ਵਾਲੇ ਅੰਕੜਿਆਂ ਵਿੱਚ ਕੋਵਿਡ ਦੇ 1,083 ਨਵੇਂ ਕੇਸ ਸਾਹਮਣੇ ਆਏ ਹਨ ਅਤੇ 13 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ -ਸਿਡਨੀ ਵਾਸੀਆਂ ਲਈ ਚੰਗੀ ਖ਼ਬਰ, ਪਾਬੰਦੀਸ਼ੁਦਾ ਖੇਤਰਾਂ 'ਚ ਦਿੱਤੀ ਜਾਵੇਗੀ ਢਿੱਲ
24 ਘੰਟਿਆਂ ਵਿੱਚ 9 ਪੁਰਸ਼ ਅਤੇ 4 ਬੀਬੀਆਂ ਦੀ ਕੋਵਿਡ ਨਾਲ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਇੱਕ ਦੀ ਉਮਰ 40 ਸਾਲ, 2 ਦੀ ਉਮਰ 50 ਸਾਲ, 2 ਦੀ ਉਮਰ 60 ਸਾਲ, ਪੰਜ ਦੀ ਉਮਰ 70 ਸਾਲ ਅਤੇ ਤਿੰਨ ਦੀ ਉਮਰ 80 ਸਾਲ ਦੇ ਕਰੀਬ ਸੀ। ਇਸ ਮੌਕੇ ਪ੍ਰੀਮੀਅਰ ਬੇਰੇਜਿਕਲਿਅਨ ਨੇ ਕਿਹਾ ਕੇ 16 ਸਾਲ ਤੋਂ ਵੱਧ ਉਮਰ ਦੀ ਯੋਗ ਆਬਾਦੀ ਦੇ 51.9 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ 81.9 ਪ੍ਰਤੀਸ਼ਤ ਨੂੰ ਆਪਣਾ ਪਹਿਲੀ ਖੁਰਾਕ ਪ੍ਰਾਪਤ ਹੋਈ ਹੈ। 12 ਤੋਂ 15 ਸਾਲ ਦੇ ਬੱਚਿਆਂ ਵਿੱਚੋਂ 17 ਪ੍ਰਤੀਸ਼ਤ ਨੂੰ ਆਪਣੀ ਪਹਿਲੀ ਖੁਰਾਕ ਵੀ ਮਿਲੀ ਹੈ।