ਬਿਨਾਂ ਰੁਕਾਵਟ ਯਾਤਰਾ ਲਈ ਕੋਵਿਡ ਬੂਸਟਰ ਜ਼ਰੂਰੀ : ਆਸਟ੍ਰੇਲੀਆਈ ਮਾਹਰ

Thursday, Nov 25, 2021 - 05:46 PM (IST)

ਬਿਨਾਂ ਰੁਕਾਵਟ ਯਾਤਰਾ ਲਈ ਕੋਵਿਡ ਬੂਸਟਰ ਜ਼ਰੂਰੀ : ਆਸਟ੍ਰੇਲੀਆਈ ਮਾਹਰ

ਕੈਨਬਰਾ (ਯੂ.ਐੱਨ.ਆਈ.): ਆਸਟ੍ਰੇਲੀਆ ਦੇ ਇਕ ਮਾਹਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਨੂੰ ਫਿਰ ਤੋਂ ਕੋਰੋਨਾ ਮਹਾਮਾਰੀ ਦੀ ਨਵੀਂ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਜੇਕਰ ਯਾਤਰੀ ਬਿਨਾਂ ਕਿਸੇ ਰੁਕਾਵਟ ਦੇ ਸਫਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਬੂਸਟਰ ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਵਿੱਚ ਫਿਲਹਾਲ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾ ਚੁੱਕੇ ਲੋਕਾਂ ਦਾ ਪੂਰਨ ਪੂਰਨ ਰੂਪ ਵਿਚ ਟੀਕਾਕਰਣ ਮੰਨਿਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਦੇਸ਼ ਦੇ ਅੰਦਰ ਜਾਂ ਬਾਹਰ ਯਾਤਰਾ ਕਰਨ, ਕਿਸੇ ਵੀ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। 

PunjabKesari

ਛੂਤ ਦੀਆਂ ਬਿਮਾਰੀਆਂ ਦੇ ਮਾਹਰ ਰੈਨਾ ਮੈਕਿੰਟਾਇਰ ਨੇ ਹਾਲਾਂਕਿ ਵੀਰਵਾਰ ਨੂੰ ਕਿਹਾ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਕਾਫ਼ੀ ਨਹੀਂ ਹਨ। ਭਾਵੇਂ ਉਹ AstraZeneca ਹੋਵੇ ਜਾਂ Pfizer, ਇਨ੍ਹਾਂ ਦੋਵਾਂ ਟੀਕਿਆਂ ਤੋਂ ਮਿਲਣ ਵਾਲੀ ਪ੍ਰਤੀਰੋਧਕ ਸ਼ਕਤੀ ਕੁਝ ਮਹੀਨਿਆਂ ਵਿੱਚ ਹੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਹੁਣ ਸਾਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਟੀਕਾਕ੍ਰਿਤ ਉਦੋਂ ਹੀ ਸਮਝਣਾ ਹੋਵੇਗਾ ਜਦੋਂ ਅਸੀਂ ਕੋਰੋਨਾ ਦੀਆਂ ਤਿੰਨੋਂ ਖੁਰਾਕਾਂ ਲਗਵਾ ਲਵਾਂਗੇ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਮਾਸਕ' ਪਹਿਨਣ ਦੇ ਨਿਯਮ 'ਚ ਤਬਦੀਲੀ ਦਾ ਐਲਾਨ

ਆਸਟ੍ਰੇਲੀਆ ਵਿਚ ਬੂਸਟਰ ਵੈਕਸੀਨ ਲੱਗਣੀ 8 ਨਵੰਬਰ ਤੋਂ ਸ਼ੁਰੂ ਹੋ ਗਈ ਹੈ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਇਹ ਤੀਜਾ ਟੀਕਾ ਲਗਵਾ ਸਕਦਾ ਹੈ। ਇਸਦੇ ਲਈ, ਹਾਲਾਂਕਿ, ਦੂਜੇ ਟੀਕੇ ਦੀ ਖੁਰਾਕ ਤੋਂ ਛੇ ਮਹੀਨਿਆਂ ਦਾ ਅੰਤਰ ਜ਼ਰੂਰੀ ਹੈ। ਆਸਟ੍ਰੇਲੀਆ 'ਚ ਅੱਜ ਕੋਰੋ


author

Vandana

Content Editor

Related News