ਲਿਬਨਾਨ ''ਚ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਸ਼ੁਰੂ ਹੋਇਆ ਕੋਵਿਡ-19 ਟੀਕਾਕਰਨ
Sunday, Feb 14, 2021 - 07:59 PM (IST)
ਬੇਰੂਤ-ਲਿਬਨਾਨ ਨੇ ਐਤਵਾਰ ਨੂੰ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇੰਟੈਂਸਿਵ ਕੇਅਰ ਯੂਨਿਟ ਅਤੇ ਮਸ਼ਹੂਰ 93 ਸਾਲਾਂ ਇਕ ਕਾਮੇਡੀਅਨ ਫਾਈਜ਼ਰ-ਬਾਇਓਨਟੈਕ ਦੀ ਖੁਰਾਕ ਲੈਣ ਵਾਲੇ ਪਹਿਲੇ ਵਿਅਕਤੀ ਬਣੇ ਹਨ। ਬ੍ਰਸੇਲਸ ਤੋਂ 28500 ਖੁਰਾਕਾਂ ਮਿਲਣ ਤੋਂ ਇਕ ਦਿਨ ਬਾਅਦ ਲਿਬਨਾਨ ਨੇ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਹੈ। ਅਗਲੇ ਹਫਤਿਆਂ 'ਚ ਹੋਰ ਖੁਰਾਕਾਂ ਆਉਣ ਦੀ ਸੰਭਾਵਨਾ ਹੈ। ਫਾਈਜ਼ਰ ਦੀ ਨਿਰਮਾਣ ਇਕਾਈ ਬ੍ਰਸੇਲਸ ਨੇੜੇ ਹੀ ਹੈ।
ਇਹ ਵੀ ਪੜ੍ਹੋ -ਥਾਈਲੈਂਡ 'ਚ ਲੋਕਤੰਤਰ ਸਮਰਥਕਾਂ ਦੀ ਪੁਲਸ ਨਾਲ ਝੜਪ
ਇਸ ਟੀਕਾਕਰਨ ਮੁਹਿੰਮ ਦੀ ਨਿਗਰਾਨੀ ਵਿਸ਼ਵ ਬੈਂਕ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈਡਕ੍ਰਾਸ ਅਤੇ ਰੈਡ ਕ੍ਰੀਸੈਂਟ ਸੋਸਾਇਟੀ ਕਰੇਗੀ ਤਾਂ ਕਿ ਸਾਰੇ ਲਿਬਨਾਨੀਆਂ ਦੀ ਨਿਰਪੱਖ ਢੰਗ ਨਾਲ ਟੀਕੇ ਦੀ ਪਹੁੰਚ ਯਕੀਨੀ ਹੋ ਸਕੇ। ਕੋਰੋਨਾ ਵਾਇਰਸ ਵਿਰੁੱਧ ਸੰਘਰਸ਼ 'ਚ ਅਹਿਮ ਰਹੇ ਦੇਸ਼ ਦੇ ਮੁੱਖ ਹਸਪਤਾਲ 'ਚ ਆਈ.ਸੀ.ਯੂ. ਦੇ ਮੁਖੀ ਮਹਿਮੂਦ ਹਸੌਨ ਨੂੰ ਸਭ ਤੋਂ ਪਹਿਲਾਂ ਟੀਕਾ ਲਾਇਆ ਗਿਆ।
ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।