ਕੋਵਿਡ-19 : UK ''ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਮੂਲ ਦੇ ਲੋਕ

Thursday, Apr 23, 2020 - 12:03 PM (IST)

ਕੋਵਿਡ-19 : UK ''ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਮੂਲ ਦੇ ਲੋਕ

ਲੰਡਨ- ਕੋਰੋਨਾ ਵਾਇਰਸ ਦਾ ਪ੍ਰਭਾਵ ਇੰਗਲੈਂਡ ਵਿਚ ਵੀ ਬਰਕਰਾਰ ਹੈ। ਤਾਜ਼ਾ ਰਿਪੋਰਟ ਮੁਤਾਬਕ ਉੱਥੇ ਸਭ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇੰਗਲੈਂਡ ਦੇ ਹਸਪਤਾਲਾਂ ਵਿਚ ਕੋਵਿਡ-19 ਦੀ ਮੌਤ ਦੇ ਅਧਿਕਾਰਕ ਅੰਕੜਿਆਂ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਵਲੋਂ ਇਸ ਹਫਤੇ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ 13 ਅਪ੍ਰੈਲ  ਨੂੰ ਹਸਪਤਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 13,918 ਰਹੀ। ਇਨ੍ਹਾਂ ਵਿਚੋਂ ਮਰਨ ਵਾਲੇ 16.2 ਫੀਸਦੀ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਜਾਤੀ ਦੇ ਸਨ ਅਤੇ ਭਾਰਤੀ ਲੋਕ ਇਸ ਵਿਚੋਂ ਘੱਟ ਤੋਂ ਘੱਟ 3 ਫੀਸਦੀ ਰਹੇ। 

ਭਾਰਤੀ ਮੂਲ ਦੇ ਬਾਅਦ ਦੂਜੇ ਨੰਬਰ 'ਤੇ ਸਭ ਤੋਂ ਪ੍ਰਭਾਵਤ ਕੈਰੇਬੀਅਨ ਜਾਤੀ ਸਮੂਹ ਹੈ। ਕੈਰੇਬੀਅਨ ਸਮੂਹ ਦੇ 2.9 ਫੀਸਦੀ ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ। ਇਸ ਦੇ ਬਾਅਦ ਤੀਜੇ ਨੰਬਰ 'ਤੇ ਪਾਕਿਸਤਾਨ ਦੇ ਹਨ, ਜਿਨ੍ਹਾਂ ਵਿਚੋਂ 2.1 ਫੀਸਦੀ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਮੌਤ ਹੋਈ ਹੈ। 

ਰਿਪੋਰਟ ਮੁਤਾਬਕ ਇਹ ਡਾਟਾ ਸਿਰਫ ਯੂ. ਕੇ-ਵਾਈਡ ਕੋਵਿਡ-19 ਪ੍ਰੀਖਣਾਂ ਦਾ ਸਿਰਫ ਇਕ ਸੀਮਤ ਸਨੈਪਸ਼ਾਟ ਹੈ ਜੋ ਬ੍ਰਿਟਿਸ਼ ਸਰਕਾਰ ਵਲੋਂ ਬੀ. ਏ. ਐੱਮ. ਈ. ਆਬਾਦੀ ਵਿਚਕਾਰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਮੌਤ ਸਮੀਖਿਆ ਕਰਨ ਮਗਰੋਂ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸਮੇਂ ਲਗਭਗ 200 ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਇਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ। 
 


author

Lalita Mam

Content Editor

Related News