ਯੂਕੇ: ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹੋਟਲ ਨੂੰ ਕੋਰੋਨਾ ਪ੍ਰਕੋਪ ਕਾਰਨ ਕੀਤਾ ਬੰਦ

Friday, Jun 11, 2021 - 04:41 PM (IST)

ਯੂਕੇ: ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹੋਟਲ ਨੂੰ ਕੋਰੋਨਾ ਪ੍ਰਕੋਪ ਕਾਰਨ ਕੀਤਾ ਬੰਦ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰਨਵਾਲ ਵਿਚ 11 ਤੋਂ 13 ਜੂਨ ਤੱਕ ਹੋ ਰਹੇ ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਰਹਿਣ ਵਾਲੇ ਹੋਟਲ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ। ਕਾਰਡਿਸ ਬੇਅ ਤੋਂ ਇਕ ਮੀਲ ਦੀ ਦੂਰੀ 'ਤੇ ਸੇਂਟ ਇਵਜ਼ ਵਿਖੇ ਸਥਿਤ ਪੇਡਨ-ਓਲਵਾ ਹੋਟਲ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਹੋਟਲ ਦੇ 17 ਵਿਚੋਂ 13 ਕਰਮਚਾਰੀ ਵਾਇਰਸ ਨਾਲ ਪੀੜਤ ਪਾਏ ਗਏ ਹਨ।

ਹੋਟਲ ਦੇ ਮਾਲਕ ਐਸਟਲ ਬਰੂਅਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਨ ਓਲਵਾ, ਸੇਂਟ ਇਵਜ਼ ਵਿਚ ਹੋਟਲ ਦੇ 17 ਵਿਚੋਂ 13 ਕਰਮਚਾਰੀ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਲਈ ਇਨ੍ਹਾਂ ਕੇਸਾਂ ਬਾਰੇ ਪਬਲਿਕ ਹੈਲਥ ਇੰਗਲੈਂਡ ਨੂੰ ਤੁਰੰਤ ਸੂਚਿਤ ਕੀਤਾ ਹੈ ਅਤੇ ਸੁਰੱਖਿਆ ਦੇ ਸਾਰੇ ਢੁੱਕਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪੀ. ਐਚ. ਈ. ਅਤੇ ਕੋਰਨਵਾਲ ਕੌਂਸਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਹੋਟਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਪੂਰਾ ਤਰ੍ਹਾਂ ਸਫ਼ਾਈ ਹੋ ਜਾਣ ਤੋਂ ਬਾਅਦ ਹੋਟਲ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ।
 


author

cherry

Content Editor

Related News