ਸਭ ਕੁਝ ਵੇਚ-ਵੱਟ ਪੂਰੀ ਦੁਨੀਆ ਘੁੰਮਣ ਨਿਕਲਿਆ ਇਹ ਜੋੜਾ

11/03/2017 1:43:11 AM

ਟੋਰਾਂਟੋ — ਅੱਜ ਦੇ ਜ਼ਮਾਨੇ 'ਚ ਇਹ ਗੱਲ ਸੱਚ ਹੈ ਕਿ ਦੁਨੀਆ ਪੈਸੇ ਪਿੱਛੇ ਭੱਜਦੀ ਹੈ ਅਤੇ ਪੈਸਾ ਹੈ ਤਾਂ ਸਭ ਕੁਝ ਖਰੀਦਿਆ ਜਾ ਸਕਦਾ ਹੈ। ਪਰ ਪੈਸੇ ਭਾਵੇਂ ਜਿੰਨਾ ਮਰਜ਼ੀ ਹੋਣ ਉਸ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਇੰਝ ਹੀ ਆਸਟਰੇਲੀਆ ਦਾ ਇਕ ਨਵ-ਵਿਆਹਿਆ ਜੋੜਾ ਅੰਤਰ-ਰਾਸ਼ਟਰੀ ਮੀਡੀਆ 'ਚ ਛਾਇਆ ਹੋਇਆ ਹੈ। 32 ਸਾਲਾਂ ਆਸਟਰੇਲੀਅਨ ਰੀਅਲ ਅਸਟੇਟ ਏਜੰਟ ਕੈਸ਼ਲੀ ਕੁਟਰੈਨ ਸਲਾਨਾ ਲੱਖਾਂ ਕਮਾਉਂਦੀ ਸੀ, ਉਸ ਕੋਲ ਆਪ ਡਿਜ਼ਾਈਨ ਕੀਤਾ ਆਲੀਸ਼ਾਨ ਬੰਗਲਾ ਅਤੇ ਲੱਗਜ਼ਰੀ ਗੱਡੀਆਂ ਸਨ, ਪਰ ਜ਼ਿੰਦਗੀ ਦਾ ਆਨੰਦ ਮਾਣਨ ਲਈ ਇਹ ਸਭ ਕੁਝ ਬੇਮਤਲਬੀ ਸੀ। ਜ਼ਿੰਦਗੀ ਦਾ ਆਨੰਦ ਮਾਨਣ ਲਈ ਉਸ ਦੇ ਦਿਲ 'ਚ ਅਜਿਹੀ ਗੱਲ ਆਈ ਕਿ ਉਸ ਔਰਤ ਨੇ ਆਪਣਾ ਘਰ-ਬਾਰ, 2 ਲੱਖ ਸਲਾਨਾ ਡਾਲਰ ਵਾਲੀ ਨੌਕਰੀ, ਮਹਿੰਗੀਆਂ ਕਾਰਾਂ ਆਦਿ ਸਭ ਵੇਚ ਦਿੱਤਾ ਅਤੇ 10 ਸਾਲਾਂ ਦਾ ਪਲਾਨ ਤਿਆਰ ਕਰਕੇ ਆਪਣੇ ਜੀਵਨ ਸਾਥੀ ਨਾਲ ਪੂਰੀ ਦੁਨੀਆ ਘੁੰਮਣ ਲਈ ਨਿਕਲ ਪਈ। ਇਨਾਂ ਫੈਸਲਾ ਕਰ ਲਿਆ ਕਿ ਜ਼ਿੰਦਗੀ ਜਿਉਂਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਬਲਕਿ ਖੁਸ਼ੀਂ ਦੀ ਲੋੜ ਹੈ। 

PunjabKesari
ਅਜਿਹਾ ਫੈਸਲਾ ਕਰਨ ਤੋਂ ਪਹਿਲਾਂ ਔਰਤ ਨੇ ਆਪਣੇ ਆਪ ਤੋਂ ਪੁੱਛਿਆ ਕਿ, 'ਕੀ ਮੈਂ ਜ਼ਿੰਦਗੀ 'ਚ ਸਿਰਫ ਪੈਸਾ ਕਮਾਉਣਾ ਚਾਹੁੰਦੀ ਹਾਂ? ਜੇ ਹਾਂ ਤਾਂ ਇਹ ਮੈਨੂੰ ਖੁਸ਼ ਕਿਉਂ ਨਹੀਂ ਕਰ ਰਿਹਾ? ਆਖਿਰ ਜ਼ਿੰਦਗੀ ਦਾ ਆਨੰਦ ਮਾਣਨ ਦਾ ਇਸ ਜੋੜੇ ਨੇ ਰਾਹ ਲੱਭ ਲਿਆ ਅਤੇ ਘਰੋਂ ਸਿਰਫ 2 ਸੂਟਕੇਸ ਚੁੱਕ ਕੇ ਇਹ ਦੁਨੀਆ ਦੇ ਰੰਗ ਵੇਖਣ ਨਿਕਲ ਚੁੱਕੇ ਹਨ। ਕਿਸੇ ਘਰ ਦੇ ਬਿੱਲ ਦਾ ਫਿਕਰ ਨਹੀਂ, ਕਾਰਾਂ ਦਾ ਫਿਕਰ ਨਹੀਂ ਅਤੇ ਹੋਰ ਕਿਸੇ ਕਿਸਮ ਦੀ ਗਰੋਸਰੀ ਦੀ ਜ਼ਰੂਰਤ ਨਹੀਂ। 10 ਸਾਲਾਂ ਦਾ ਉਨ੍ਹਾਂ ਨੇ ਪੂਰਾ ਨਕਸ਼ਾ ਤਿਆਰ ਕਰ ਲਿਆ ਹੈ। ਕੈਨੇਡਾ, ਯੂ. ਕੇ. ਵੀਅਤਨਾਮ ਅਤੇ ਹੋਰਨਾਂ ਦੇਸ਼ਾਂ ਦੀ ਲਿਸਟ ਉਨ੍ਹਾਂ ਨੇ ਬਣਾਈ ਹੋਈ ਹੈ। ਘਰ ਦਾ ਸਾਰਾ ਸਮਾਨ ਵੀ ਉਨ੍ਹਾਂ ਨੇ ਵੇਚ ਦਿੱਤਾ ਅਤੇ ਕਿਹਾ ਕਿ ਘਰ 'ਚ ਇੰਨਾ ਸਮਾਨ ਖਰੀਦ ਰੱਖਿਆ ਸੀ ਕਿ ਜਿਹੜਾ ਕਦੇ ਵਰਤਿਆ ਹੀ ਨਹੀਂ ਸੀ। ਇਸ ਔਰਤ ਨੇ ਸਾਰੇ ਦੋਸਤਾਂ ਤੋਂ ਖਹਿੜਾ ਛੁਡਾ ਲਿਆ ਅਤੇ ਆਪਣੇ-ਆਪ ਨੂੰ ਦੋਸਤ ਬਣਾ ਕੇ ਖੁਸ਼ੀ ਸਾਂਝੀ ਕਰਨ ਲੱਗੀ। ਦੁਨੀਆ 'ਚ ਬਹੁਤ ਘੱਟ ਅਜਿਹੇ ਹੋਣਗੇ ਜਿਹੜੇ ਪੈਸੇ ਪਿੱਛੇ ਜਾਂਦੇ ਗੋਲਧਾਰਾ ਟ੍ਰੈਕ ਤੋਂ ਇਕ ਦਿਨ ਬਾਹਰ ਆ ਕੇ ਕਿਸੇ ਚਬੂਤਰੇ ਬੈਠ ਦੁਨੀਆ ਦੇ ਖੇਡ ਤਮਾਸ਼ੇ ਖੁਦ ਵੇਖਣ ਲੱਗ ਜਾਂਦੇ ਹੋਣਗੇ। ਇਹੋਂ ਜਿਹੇ ਜੋੜੇ ਨੂੰ ਜਿਨ੍ਹਾਂ ਨੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ।

PunjabKesari


Related News