ਪਾਰਕ ’ਚ ਸਰੀਰਕ ਸਬੰਧ ਬਣਾਉਂਦੇ ਫੜਿਆ ਗਿਆ ਕਪਲ, ਕੈਮਰੇ ’ਚ ਕੈਦ

Sunday, Nov 24, 2019 - 11:31 PM (IST)

ਪਾਰਕ ’ਚ ਸਰੀਰਕ ਸਬੰਧ ਬਣਾਉਂਦੇ ਫੜਿਆ ਗਿਆ ਕਪਲ, ਕੈਮਰੇ ’ਚ ਕੈਦ

ਪਰਥ - ਦਿਨੇ ਹੀ ਇਕ ਕਪਲ ਪਾਰਕ ਵਿਚ ਸਰੀਰਕ ਸਬੰਧ ਬਣਾਉਂਦੇ ਹੋਏ ਕੈਮਰੇ ’ਚ ਕੈਦ ਹੋ ਗਿਆ। ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਘਟਨਾ ਦੌਰਾਨ ਪਾਰਕ ’ਚ ਕਈ ਆਮ ਲੋਕ ਵੀ ਘੁੰਮ ਰਹੇ ਸਨ। ਇਹ ਮਾਮਲਾ ਆਸਟਰੇਲੀਆ ਦੇ ਪਰਥ ਸਥਿਤ ਲਾਂਗਲੇ ਪਾਰਕ ਦਾ ਹੈ। ਦੱਸ ਦੇਈਏ ਕਿ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ’ਚ ਜਨਤਕ ਥਾਵਾਂ ’ਤੇ ਸੈਕਸ ਕਰਨ ਲਈ ਵੱਖ-ਵੱਖ ਕਾਨੂੰਨ ਹੈ। ਜ਼ਿਆਦਾਤਰ ਸੂਬਿਆਂ ’ਚ ਇਸ ਨੂੰ ਅਪਰਾਧ ਮੰਨਿਆ ਗਿਆ ਹੈ ਪਰ ਕਈ ਵਾਰ ਕਪਲ ਨੂੰ ਕਾਰਵਾਈ ਤੋਂ ਛੋਟ ਮਿਲ ਜਾਂਦੀ ਹੈ।

ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਲਾਂਗਲੇ ਪਾਰਕ ਦੇ ਵੀਡੀਓ ’ਚ ਵਿਖਾਈ ਦਿੰਦਾ ਹੈ ਕਿ ਕਪਲ ਤੋਂ ਕੁਝ ਹੀ ਦੂਰੀ ’ਤੇ ਕਈ ਲੋਕ ਚੱਲ ਰਹੇ ਹਨ। ਪਾਰਕ ਦੇ ਕੋਲ ਸਥਿਤ ਕਿਸੇ ਆਫਿਸ ਦੇ ਕੈਮਰੇ ’ਚ ਇਸ ਘਟਨਾ ਦਾ ਵੀਡੀਓ ਰਿਕਾਰਡ ਹੋ ਗਿਆ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੀ ਪੁਲਸ ਇਸ ਮਾਮਲੇ ਵਿਚ ਕਾਰਵਾਈ ਕਰੇਗੀ? ਉਥੇ ਹੀ ਕਾਰਵਾਈ ਹੋਣ ਅਤੇ ਦੋਸ਼ੀ ਸਾਬਤ ਹੋਣ ’ਤੇ ਕਾਨੂੰਨ ਦੇ ਤਹਿਤ ਕਪਲ ਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ।


author

Khushdeep Jassi

Content Editor

Related News