ਦੁਨੀਆ ਦੇ ਉਹ ਦੇਸ਼ ਜਿਥੇ ਲੋਕਾਂ ਨੂੰ ਨਹੀਂ ਦੇਣਾ ਪੈਂਦਾ ਟੈਕਸ

02/02/2020 12:54:16 AM

ਦੁਬਈ - ਦੁਨੀਆ ਵਿਚ ਕਈ ਅਜਿਹੇ ਦੇਸ਼ ਹਨ, ਜਿਥੇ ਨਾਗਰਿਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਹੁੰਦਾ। ਉਥੋਂ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਇਸ ਤੋਂ ਪਰੇ ਰੱਖਿਆ ਹੈ। ਇਸ ਵਿਚ ਜ਼ਿਆਦਾਤਰ ਖਾਡ਼੍ਹੀ ਦੇ ਦੇਸ਼ ਸ਼ਾਮਲ ਹਨ। ਉਥੇ ਹੀ ਸਾਡੇ ਦੇਸ਼ ਵਿਚ ਵੱਖ-ਵੱਖ ਤਰ੍ਹਾਂ ਦੇ ਟੈਕਸ ਮੌਜੂਦ ਹਨ ਪਰ ਦੁਨੀਆ ਦੇ ਕਈ ਮੁਲਕਾਂ ਵਿਚ ਲੋਕਾਂ ਨੂੰ ਟੈਕਸ ਨਹੀਂ ਚੁਕਾਉਣਾ ਪੈਂਦਾ ਹੈ। ਉਹ ਮੁਲਕ ਜਿਥੇ ਜਨਤਾ ਨੂੰ ਨਹੀਂ ਪੈਂਦਾ ਟੈਕਸ -

1. ਓਮਾਨ
- ਓਮਾਨ ਦੇ ਨਾਗਰਿਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਉਥੇ ਸਰਕਾਰ ਨਿਰਯਾਤ ਤੋਂ ਪੈਸਾ ਕਮਾ ਕੇ ਵਿਕਾਸ ਕਾਰਜਾਂ ਵਿਚ ਲਗਾਉਂਦੀ ਹੈ।

2. ਮੋਨਾਕੋ
- ਮੋਨਾਕੋ ਦੁਨੀਆ ਦਾ ਛੋਟਾ ਜਿਹਾ ਮੁਲਕ ਹੈ। ਇਥੇ ਵੀ ਜਨਤਾ ਕੋਈ ਟੈਕਸ ਨਹੀਂ ਚੁਕਾਉਂਦੀ। ਇਥੇ ਇਨਕਮ ਟੈਕਸ ਅਤੇ ਕੈਪੀਟਲ ਟੈਕਸ ਨਹੀਂ ਦੇਣਾ ਪੈਂਦਾ।

3. ਬਰਮੁੱਡਾ
- ਬਰਮੁੱਡਾ ਬ੍ਰਿਟਿਸ਼ ਸ਼ਾਸਨ ਦੇ ਅਧੀਨ ਐਟਲਾਂਟਿਕਾ ਮਹਾਸਾਗਰ ਵਿਚ ਮੌਜੂਦ ਛੋਟਾ ਜਿਹਾ ਟਾਪੂ ਹੈ। ਇਥੇ ਇਨਕਮ ਟੈਕਸ ਨਹੀਂ ਹੈ ਪਰ ਸੋਸ਼ਲ ਸਕਿਊਰਿਟੀ, ਪ੍ਰਾਪਰਟੀ ਟੈਕਸ ਅਤੇ ਕਸਟੱਮ ਡਿਊਟੀ ਹੈ।

4. ਸਾਊਦੀ ਅਰਬ
- ਸਾਊਦੀ ਅਰਬ ਦੇ ਨਾਗਰਿਕ ਟੈਕਸ ਨਹੀਂ ਦਿੰਦੇ। ਉਥੇ ਸਰਕਾਰ ਗੈਸ ਅਤੇ ਤੇਲ ਦੇ ਨਿਰਯਾਤ ਨਾਲ ਪੈਸਾ ਕਮਾਉਂਦੀ ਹੈ ਪਰ ਜਨਤਾ ਸਕਿਊਰਿਟੀ ਪੇਮੈਂਟਸ ਅਤੇ ਕੈਪੀਟਲ ਗੇਨ ਟੈਕਸ ਜ਼ਰੂਰ ਦਿੰਦੀ ਹੈ।

5. ਕੈਮੇਨ
- ਬ੍ਰਿਟਿਸ਼ ਸ਼ਾਸਨ ਦੇ ਅਧੀਨ ਇਕ ਛੋਟਾ ਜਿਹਾ ਟਾਪੂ ਕੈਮੇਨ ਆਈਲੈਂਡ ਮੌਜੂਦ ਹੈ। ਇਥੇ ਨਾਗਰਿਕਾਂ ਨੂੰ ਟੈਕਸ ਨਹੀਂ ਦੇਣਾ ਹੁੰਦਾ, ਉਹ ਚਾਹੁੰਣ ਤਾਂ ਸੋਸ਼ਲ ਸਕਿਊਰਿਟੀ ਚੁਕਾ ਸਕਦੇ ਹਨ।

6. ਕਤਰ
- ਦੁਨੀਆ ਦੇ ਅਮੀਰ ਮੁਲਕਾਂ ਵਿਚ ਕਤਰ ਦਾ ਨਾਂ ਸ਼ੁਮਾਰ ਹੈ। ਇਹ ਦੇਸ਼ ਨਿਰਯਾਤ ਤੋਂ ਪੈਸੇ ਕਮਾਉਂਦਾ ਹੈ। ਇਥੇ ਤੇਲ ਅਤੇ ਗੈਸ ਦੇ ਅਣਗਿਣਤ ਭੰਡਾਰ ਹਨ।

7. ਬਹਾਮਾਸ
-  ਸੈਲਾਨੀਆਂ ਤੋਂ ਬਹਾਮਾਸ ਦੀ ਸਰਕਾਰ ਖੂਬ ਪੈਸੇ ਕਮਾਉਂਦੀ ਹੈ। ਉਥੋਂ ਦੇ ਨਾਗਰਿਕ ਟੈਕਸ ਨਹੀਂ ਦਿੰਦੇ ਹਨ। ਉਥੇ ਸਿਰਫ ਇੰਪੋਰਟ ਡਿਊਟੀ, ਬੀਮਾ ਅਤੇ ਪ੍ਰਾਪਰਟੀ ਟੈਕਸ ਆਮ ਹਨ।

8. ਬਹਿਰੀਨ
- ਬਹਿਰੀਨ ਵਿਚ ਵੀ ਨਾਗਰਿਕਾਂ ਤੋਂ ਟੈਕਸ ਨਹੀਂ ਲਿਆ ਜਾਂਦਾ ਪਰ ਸਟਾਂਪ ਡਿਊਟੀ, ਰੀਅਲ ਸਟੇਟ ਟ੍ਰਾਂਸਫਰ  'ਤੇ ਟੈਕਸ ਹੈ।


Khushdeep Jassi

Content Editor

Related News