ਬੁਰਕੀਨਾ ਫਾਸੋ ਦੇ ਫੌਜੀ ਨੇਤਾ ਨੂੰ ਕੌਂਸਲ ਨੇ ਰਾਸ਼ਟਰਪਤੀ ਕੀਤਾ ਐਲਾਨ
Friday, Feb 11, 2022 - 09:29 PM (IST)
ਓਗਾਡੋਓਗਓ-ਬੁਰਕੀਨਾ ਫਾਸੋ ਦੇ ਫੌਜੀ ਨੇਤਾ ਲੈਫਟੀਨੈਂਟ ਕਰਨਲ ਪਾਲ ਹੈਨਰੀ ਸੰਦਾਓਗੇ ਦਾਮੀਬਾ ਨੂੰ ਇਸ ਹਫ਼ਤੇ ਦੇਸ਼ ਦਾ ਰਾਸ਼ਟਰਪਤੀ ਐਲਾਨ ਕਰ ਦਿੱਤਾ ਗਿਆ। ਪੱਛਮੀ ਅਫਰੀਕੀ ਦੇਸ਼ ਦੀ ਸੰਵਿਧਾਨਕ ਪ੍ਰੀਸ਼ਦ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਦਾਮੀਬਾ 16 ਫਰਵਰੀ ਨੂੰ ਅਧਿਕਾਰਤ ਤੌਰ 'ਤੇ ਸਹੁੰ ਚੁੱਕਣਗੇ। ਫੌਜ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਰਾਸ਼ਟਰਪਤੀ ਦੇ ਰੂਪ 'ਚ ਉਨ੍ਹਾਂ ਦਾ ਕਾਰਜਕਾਲ 24 ਜਨਵਰੀ ਤੋਂ ਮੰਨਿਆ ਜਾਵੇਗਾ, ਜਦ ਫੌਜ ਨੇ ਲੋਕਤਾਂਤਰਿਕ ਰੂਪ ਨਾਲ ਚੁਣੇ ਗਏ ਸਾਬਕਾ ਰਾਸ਼ਟਰਪਤੀ ਰੋਚ ਮਾਰ ਕ੍ਰਿਸਚੀਅਨ ਕਾਬੋਰੇ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ : ਹੁਣ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਕੋਰੋਨਾ ਟੈਸਟ
ਦਾਮੀਬਾ ਨੇ ਹਿੰਸਾ ਪ੍ਰਭਾਵਿਤ ਦੇਸ਼ 'ਚ ਸੁਰੱਖਿਆ ਬਹਾਲ ਕਰਨ ਦੀ ਸਹੁੰ ਖਾਧੀ ਹੈ। ਦੇਸ਼ 'ਚ ਅੱਤਵਾਦੀ ਸੰਗਠਨ ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਜਹਾਦੀਆਂ ਦੇ ਹਮਲੇ ਹੈਰਾਨੀਜਨਕ ਰੂਪ ਨਾਲ ਵਧ ਗਏ ਹਨ। ਜ਼ਿਕਰਯੋਗ ਹੈ ਕਿ ਸੱਤਾ ਹਾਸਲ ਕਰਨ ਤੋਂ ਬਾਅਦ ਦਾਮੀਬਾ ਨੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਕੀਤੀ, ਸਥਾਨਕ ਪ੍ਰਸ਼ਾਸਕਾਂ ਨੂੰ ਹਟਾਇਆ ਅਤੇ ਟੈਲੀਵਿਜ਼ਨ 'ਚ ਦੇਸ਼ ਦਾ ਨਾਂ ਆਪਣੇ ਸੰਬੋਧਨ 'ਚ ਬੁਰਕੀਨਾ ਫਾਸੋ 'ਚ ਹਾਲਾਤ ਸਹੀ ਹੋਣ 'ਤੇ ਸੰਵਿਧਾਨਕ ਸ਼ਾਸਨ ਬਹਾਲ ਕਰਨ ਦੀ ਸਹੁੰ ਖਾਧੀ। ਦੁਨੀਆ ਭਰ ਦੇ ਦੇਸ਼ਾਂ ਨੇ ਫੌਜੀ ਤਖ਼ਤਾਪਲਟ ਦੀ ਆਲੋਚਨਾ ਕੀਤੀ ਸੀ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਜਧਾਨੀ 'ਚ ਅਜੇ ਵੀ ਨਜ਼ਰਬੰਦ ਹਨ।
ਇਹ ਵੀ ਪੜ੍ਹੋ : ਪਾਕਿ-ਚੀਨ ਸੰਯੁਕਤ ਬਿਆਨ 'ਤੇ ਭਾਰਤ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।