ਕੋਰੋਨਾ ਕਾਰਨ ਆਸਟ੍ਰੇਲੀਆ ਨੇ ਯਾਤਰਾ ਪਾਬੰਦੀ ਦੀ ਤਰੀਕ 'ਚ ਕੀਤਾ ਵਾਧਾ

02/20/2020 2:49:24 PM

ਬੀਜਿੰਗ— ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਈ ਹੈ। ਆਸਟ੍ਰੇਲੀਆ ਸਰਕਾਰ ਨੇ ਇਸ ਪਾਬੰਦੀ ਨੂੰ ਅਗਲੇ ਕੁਝ ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਹੁਣ 29 ਜਨਵਰੀ ਦੇ ਬਾਅਦ ਹੀ ਚੀਨ ਤੋਂ ਆਸਟ੍ਰੇਲੀਆ ਲਈ ਲੋਕ ਆ ਸਕਣਗੇ। ਇਸ ਦਾ ਸਭ ਤੋਂ ਵਧੇਰੇ ਪ੍ਰਭਾਵ ਆਸਟ੍ਰੇਲੀਆ ਪੜ੍ਹਨ ਲਈ ਆਉਣ ਵਾਲੇ ਚੀਨੀਆਂ 'ਤੇ ਪਿਆ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ ਉਸ ਨੇ ਹੌਲੀ-ਹੌਲੀ ਕਰਕੇ ਵਧਾ ਲਿਆ ਹੈ। ਇਹ ਰੋਕ ਆਸਟ੍ਰੇਲੀਅਨ ਨਾਗਰਿਕਾਂ 'ਤੇ ਲਾਗੂ ਨਹੀਂ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਪਾਬੰਦੀ ਤੋਂ ਬਾਹਰ ਹਨ।

ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ, ਵਿਦੇਸ਼ ਮੰਤਰੀ ਮੈਰਿਸ ਪਾਇਨੇ ਅਤੇ ਸਿਹਤ ਮੰਤਰੀ ਨੇ ਮੈਡੀਕਲ ਮਾਹਿਰਾਂ ਨਾਲ ਮਿਲ ਕੇ ਇਹ ਫੈਸਲਾ ਲਿਆ ਹੈ। ਇਸ ਕਮੇਟੀ ਦਾ ਕਹਿਣਾ ਹੈ ਕਿ ਚੀਨੀ ਸੂਬੇ ਹੁਬੇਈ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ 'ਚ ਇਸ ਦੇ ਲੱਛਣ ਹੋਣ ਦਾ ਖਤਰਾ ਹੈ, ਇਸੇ ਲਈ ਸਰਕਾਰ ਨੇ ਸਖਤਾਈ ਵਰਤੀ ਹੋਈ ਹੈ। ਇਸ 'ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ। ਇਸੇ ਕਾਰਨ ਹੁਬੇਈ ਸੂਬੇ ਸਣੇ ਚੀਨ ਦੇ ਕਈ ਸ਼ਹਿਰਾਂ ਨੂੰ ਲਾਕਡਾਊਨ ਕਰਕੇ ਰੱਖਿਆ ਗਿਆ।


Related News