ਅਮਰੀਕਾ ਨੇ ਛੁਡਾਇਆ ਪੱਲਾ ਤਾਂ ਚੀਨ ਬਣਿਆ WHO ਦਾ ਮਦਦਗਾਰ, ਦਿੱਤੇ ਤਿੰਨ ਕਰੋੜ ਡਾਲਰ

04/23/2020 2:49:47 PM

ਬੀਜਿੰਗ- ਕੋਰੋਨਾ ਵਾਇਰਸ ਦੇ ਪ੍ਰਸਾਰ ਤੋਂ ਬਾਅਦ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ 'ਤੇ ਉਂਗਲੀ ਚੁੱਕ ਦਿੱਤੀ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦਾ ਫੰਡ ਰੋਕ ਦਿੱਤਾ ਹੈ। ਇਥੋਂ ਤੱਕ ਕਿ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਬੰਧਨ ਵਿਚ ਵੀ ਦਖਲ ਦੇਣ ਦਾ ਮਨ ਬਣਾ ਲਿਆ ਹੈ। ਅਮਰੀਕਾ ਵਲੋਂ ਆਪਣੇ ਲਈ ਵਿਰੋਧੀ ਰਵੱਈਆ ਦੇਖ ਕੇ ਵਿਸ਼ਵ ਸਿਹਤ ਸੰਗਠਨ ਨੇ ਕਈ ਵਾਰ ਅਪੀਲ ਕੀਤੀ ਕਿ ਉਹਨਾਂ ਦੇ ਫੰਡ ਵਿਚ ਕਟੌਤੀ ਨਾ ਕੀਤੀ ਜਾਵੇ। ਉਥੇ ਹੀ ਅਮਰੀਕੀ ਮਦਦ ਨਾ ਮਿਲਣ ਤੋਂ ਬਾਅਦ ਚੀਨ ਵਿਸ਼ਵ ਸਿਹਤ ਸੰਗਠਨ ਦਾ ਵੱਡਾ ਮਦਦਗਾਰ ਬਣ ਕੇ ਉਭਰਿਆ ਹੈ। ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਤਿੰਨ ਕਰੋੜ ਡਾਲਰ ਯਾਨੀ 2 ਅਰਬ ਰੁਪਏ ਤੋਂ ਵਧੇਰੇ ਦੀ ਮਦਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਏਜੰਸੀ ਨੂੰ ਅਮਰੀਕਾ ਵਲੋਂ ਦਿੱਤੀ ਜਾਣ ਵਾਲੀ ਰਾਸ਼ੀ 'ਤੇ ਅਸਥਾਈ ਰੋਕ ਲਾਉਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਵਿਸ਼ਵ ਸਿਹਤ ਸੰਗਠਨ 'ਤੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਨਿਪਟਣ ਦੇ ਲਈ ਸਹੀ ਕਦਮ ਨਹੀਂ ਚੁੱਕਣ ਤੇ ਦੂਜੇ ਦੇਸ਼ਾਂ ਦੀਆਂ ਕਰਤੂਤਾਂ 'ਤੇ ਪਰਦਾ ਪਾਉਣ ਦਾ ਦੋਸ਼ ਲਾਇਆ ਸੀ। ਅਮਰੀਕਾ ਹਰ ਸਾਲ ਵਿਸ਼ਵ ਸਿਹਤ ਸੰਗਠਨ ਨੂੰ ਲੱਖਾਂ ਡਾਲਰਾਂ ਦੀ ਰਾਸ਼ੀ ਦਿੰਦਾ ਹੈ।

ਪ੍ਰਤੀਨਿਧੀ ਸਭ ਵਿਚ ਰੀਪਬਲਿਕਨ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪਿਛਲੇ ਹਫਤੇ ਸੁਝਾਅ ਦਿੱਤਾ ਸੀ ਕਿ ਟਰੰਪ ਨੂੰ ਵਿਸ਼ਵ ਸਿਹਤ ਸੰਗਠਨ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬ੍ਰੇਯਸਸ ਦੇ ਅਸਤੀਫਾ ਦੇਣ ਤੱਕ ਏਜੰਸੀ ਨੂੰ ਫੰਡ ਨਹੀਂ ਦੇਣਾ ਚਾਹੀਦਾ, ਜਿਸ 'ਤੇ ਟੇਡ੍ਰੋਸ ਨੇ ਕਿਹਾ ਸੀ ਕਿ ਮੈਂ ਦਿਨ ਤੇ ਰਾਤ ਕੰਮ ਕਰਦਾ ਰਹਾਂਗਾ ਕਿਉਂਕਿ ਅਸਲ ਵਿਚ ਇਹ ਸੇਵਾ ਦਾ ਕੰਮ ਹੈ ਤੇ ਮੇਰੇ 'ਤੇ ਲੋਕਾਂ ਦੀ ਜਾਨ ਬਚਾਉਣ ਦੀ ਜ਼ਿੰਮੇਦਾਰੀ ਹੈ।

ਚੀਨੀ ਗਲਤ ਪ੍ਰਚਾਰ ਦਾ ਸਾਧਨ ਬਣ ਗਿਆ ਵਿਸ਼ਵ ਸਿਹਤ ਸੰਗਠਨ: ਅਮਰੀਕਾ
ਉਥੇ ਹੀ ਟਰੰਪ ਦੇ ਪ੍ਰਸ਼ਾਸਨ ਨੇ ਦੋਸ਼ ਲਾਇਆ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਗਲਤ ਪ੍ਰਚਾਰ ਦਾ ਸਾਧਨ ਬਣ ਗਿਆ ਹੈ ਤੇ ਉਹ ਕੋਰੋਨਾ ਵਾਇਰਸ ਦੇ ਮੌਜੂਦਾ ਸੰਕਟ ਵਿਚ ਆਪਣੀ ਸਾਖ ਪੂਰੀ ਤਰ੍ਹਾਂ ਗੁਆ ਚੁੱਕਾ ਹੈ। ਟਰੰਪ ਨੇ ਹਾਲ ਹੀ ਵਿਚ ਡਬਲਿਊ.ਐਚ.ਓ. ਨੂੰ ਦਿੱਤੀ ਜਾਣ ਵਾਲੀ ਅਮਰੀਕੀ ਰਾਸ਼ੀ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਉਹਨਾਂ ਸੰਯੁਕਤ ਰਾਸ਼ਟਰ ਦੀ ਸਿਹਤ ਦੇ ਖੇਤਰ ਵਿਚ ਕੰਮ ਕਰਨ ਵਾਲੀ ਇਸ ਸੰਸਥਾ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਚੀਨ-ਕੇਂਦਰਿਤ ਹੋਣ ਦਾ ਦੋਸ਼ ਲਾਇਆ।


Baljit Singh

Content Editor

Related News