ਕੋਰੋਨਾਵਾਇਰਸ: ਇਟਲੀ ''ਚ ਮੌਤਾਂ ਕਾਰਨ ਦਹਿਸ਼ਤ ''ਚ ਬ੍ਰਿਟੇਨ

03/21/2020 1:54:22 PM

ਲੰਡਨ- ਕੋਰੋਨਾਵਾਇਰਸ ਕਾਰਨ ਇਟਲੀ ਵਿਚ ਬੀਤੇ ਦਿਨ 627 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਦੀ ਦਹਿਸ਼ਤ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਵਲੋਂ ਦੇਸ਼ ਵਿਚ ਸਖਤ ਕਦਮ ਚੁੱਕੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਲਈ ਸਾਰੇ ਜਨਤਕ ਸੰਸਥਾਨਾਂ ਤੇ ਪ੍ਰੋਗਰਾਨ ਸਥਲਾਂ ਨੂੰ ਸਖਤੀ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਬ੍ਰਿਟੇਨ ਵਿਚ 3200 ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਡ ਹਨ ਤੇ ਤਕਰੀਬਨ 160 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਾਨਸਨ ਨੇ ਕਿਹਾ ਕਿ ਅਸੀਂ ਯੂ.ਕੇ. ਵਿਚ ਸਾਰੇ ਕੈਫੇ, ਪੱਬ, ਬਾਰ ਤੇ ਰੈਸਤਰਾਂ ਨੂੰ ਸ਼ੁੱਕਰਵਾਰ ਦੀ ਰਾਤ ਤੋਂ ਬੰਦ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਦਮ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ।

ਇਟਲੀ ਵਿਚ ਇਕ ਦਿਨ ਵਿਤ ਰਿਕਾਰਡ 627 ਮੌਤਾਂ
ਉਧਰ ਯੂਰਪ ਦੇ ਇਟਲੀ ਵਿਚ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਟਲੀ ਵਿਚ ਇਕ ਹੀ ਦਿਨ ਵਿਚ ਰਿਕਾਰਡ 627 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇਕੱਲੇ ਇਟਲੀ ਵਿਚ ਹੀ ਮਰਨ ਵਾਲਿਆਂ ਦੀ ਗਿਣਤੀ 4000 ਪਾਰ ਕਰ ਗਈ ਹੈ। ਇਟਲੀ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 47 ਹਜ਼ਾਰ ਹੋ ਗਈ ਹੈ। ਇਟਲੀ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਾਇਰਸ 'ਤੇ ਅਜੇ ਤੱਕ ਕੰਟਰੋਲ ਨਹੀਂ ਪਾਇਆ ਜਾ ਸਕਿਆ ਹੈ।

ਅਮਰੀਕਾ ਵਿਚ ਵੀ ਦਹਿਸ਼ਤ
ਅਮਰੀਕਾ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਵਿਚਾਲੇ ਕੈਲੀਫੋਰਨੀਆ ਦਾ ਯੋਸੇਮਾਈਟ ਨੈਸ਼ਨਲ ਪਾਰਕ, ਜੋ ਰਾਸ਼ਟਰ ਦੇ ਸਭ ਤੋਂ ਵਧੇਰੀ ਭੀੜ ਵਾਲੇ ਪਾਰਕਾਂ ਵਿਚੋਂ ਇਕ ਹੈ, ਨੂੰ ਬੰਦ ਕਰ ਦਿੱਤਾ ਗਿਆ ਹੈ। ਪਾਰਕ ਦੇ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਯੋਸੇਮਾਈਟ ਨੈਸ਼ਨਲ ਪਾਰਕ ਨੂੰ ਸਥਾਨਕ ਸਿਹਤ ਵਿਭਾਗ ਦੀ ਅਪੀਲ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।


Baljit Singh

Content Editor

Related News