ਅਮਰੀਕਾ ''ਚ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਵੱਧ ਰਹੇ ਨੇ ਕੋਰੋਨਾ ਵਾਇਰਸ ਦੇ ਮਾਮਲੇ

07/16/2020 1:08:23 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਅਰਿਜੋਨਾ, ਟੈਕਸਾਸ, ਫਲੋਰੀਡਾ ਵਿਚ ਇਕ ਦਿਨ ਵਿਚ ਕੁੱਲ 25,000 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਡੀਕਲ ਜਾਂਚ ਲਗਾਤਾਰ ਹੋ ਰਹੀ ਹੈ ਤੇ ਲੋਕ ਇਕਾਂਤਵਾਸ ਦੇ ਹੁਕਮ ਲਗਾਤਾਰ ਮੰਨ ਰਹੇ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁਝ ਹਫਤੇ ਪਹਿਲਾਂ ਹੀ ਨੇਤਾਵਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾਣਗੇ। ਅਲਬਾਮਾ ਵਿਚ ਕੋਵਿ਼ਡ-19 ਕਾਰਨ ਇਕ ਦਿਨ ਵਿਚ 40 ਲੋਕਾਂ ਦੀ ਜਾਨ ਜਾਣ ਮਗਰੋਂ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ। 

ਟੈਕਸਾਸ ਵਿਚ ਬੁੱਧਵਾਰ ਨੂੰ ਵਾਇਰਸ ਦੇ ਰਿਕਾਰਡ 10,800 ਨਵੇਂ ਮਾਮਲੇ ਆਏ, ਜਿੱਥੇ ਰੀਪਬਲਿਕਨ ਗਵਰਨਰ ਗਰੇਗ ਅਬਾਟ ਲਗਾਤਾਰ ਮੂੰਹ ਢਕਣ 'ਤੇ ਜ਼ੋਰ ਦੇ ਰਹੇ ਹਨ ਤਾਂ ਕਿ ਇਕ ਹੋਰ ਲਾਕਡਾਊਨ ਤੋਂ ਬਚਿਆ ਜਾ ਸਕੇ। ਨਿਊਯਾਰਕ ਦੇ ਗਵਰਨਰ ਐਂਡਰੀਊ ਕੁਓਮੋ ਨੇ ਵਾਇਰਸ ਨਾਲ ਨਜਿੱਠਣ ਲਈ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ। ਉਨ੍ਹਾਂ ਨੇ 22 ਸੂਬਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿੱਥੋਂ ਆਉਣ ਵਾਲੇ ਲੋਕਾਂ ਦਾ 14 ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੋਵੇਗਾ। ਇਨ੍ਹਾਂ ਸੂਬਿਆਂ ਵਿਚ ਆਉਣ ਵਾਲੇ ਲੋਕਾਂ ਦੇ ਟਰੇਸਿੰਗ ਫਾਰਮ ਨਾ ਭਰਨ 'ਤੇ 2000 ਅਮਰੀਕੀ ਡਾਲਰ ਦਾ ਜੁਰਮਾਨਾ ਲੱਗੇਗਾ ਅਤੇ ਜ਼ਰੂਰੀ ਰੂਪ ਨਾਲ ਇਕਾਂਤਵਾਸ ਵਿਚ ਰਹਿਣਾ ਪਵੇਗਾ। 


Lalita Mam

Content Editor

Related News