ਕੋਰੋਨਾ ਵਾਇਰਸ : ਟੀਚਰ ਨੇ ਦੱਸਿਆ ਖੰਘਣ ਦਾ ਸਹੀ ਤਰੀਕਾ (ਵੀਡੀਓ)

03/15/2020 2:06:31 AM

ਨਿਊਯਾਰਕ (ਏਜੰਸੀ)- ਕੋਰੋਨਾ ਵਾਇਰਸ ਦੇ ਦਿਨੋਂ ਦਿਨ ਵੱਧਦੇ ਕਹਿਰ ਦਰਮਿਆਨ ਲੋਕਾਂ ਨੂੰ ਬੁਨਿਆਦੀ ਸਾਵਧਾਨੀ ਵਰਤਣ ਬਾਰੇ ਸੋਸ਼ਲ ਮੀਡੀਆ 'ਤੇ ਗੁਰ ਦੱਸੇ ਜਾ ਰਹੇ ਹਨ। ਦਫਤਰਾਂ, ਸਕੂਲਾਂ ਆਦਿ ਵਿਚ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਕਿਵੇਂ ਅਤੇ ਕੀ ਅਹਿਤੀਆਤ ਵਰਤੀਏ। ਇਥੋਂ ਦੇ ਸੀਟਲ ਵਿਚ ਪ੍ਰੀਸਕੂਲ ਟੀਚਰ ਲੌਰੀ ਜਿਓਫ ਨੇ ਜਦੋਂ ਬੱਚਿਆਂ ਨੂੰ ਖੰਘਣ ਦੇ ਸਹੀ ਤਰੀਕੇ ਨੂੰ ਦੱਸਿਆ ਤਾਂ ਉਨ੍ਹਾਂ ਦੀ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਗਈ। ਵੀਡੀਓ ਵਿਚ ਉਹ 'ਕਫ ਪਾਕਿਟ' ਤਰੀਕੇ ਨੂੰ ਖੰਘਣ ਦਾ ਸਹੀ ਤਰੀਕਾ ਦੱਸ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਕੂਲ ਟੀਚਰ ਹੋਣ ਦੇ ਨਾਅਤੇ ਉਹ ਲੋਕਾਂ ਨੂੰ ਖੰਘਣ ਦੇ ਸਹੀ ਤਰੀਕੇ ਨੂੰ ਦੱਸਣਾ ਚਾਹ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੀਆਂ ਹਥੇਲੀਆਂ ਨੂੰ ਬੰਦ ਕਰਕੇ ਉਨ੍ਹਾਂ 'ਤੇ ਖੰਘਦੇ ਹੋ ਤਾਂ ਕੀਟਾਣੂੰ ਤੁਹਾਡੇ ਹੱਥਾਂ 'ਤੇ ਇਕੱਠੇ ਹੋ ਜਾਂਦੇ ਹਨ। ਉਸ ਤੋਂ ਬਾਅਦ ਜੋ ਕੁਝ ਵੀ ਤੁਸੀਂ ਟਚ ਕਰਦੇ ਹੋ, ਉਹ ਕੀਟਾਣੂੰ ਉਥੇ ਪਹੁੰਚ ਜਾਂਦੇ ਹਨ। ਇਸ ਲਈ ਜਦੋਂ ਵੀ ਖੰਘੋ ਤਾਂ ਆਪਣੇ ਕਫ ਪਾਕਿਟ ਦੀ ਵਰਤੋਂ ਕਰੋ। ਯਾਨੀ ਕੂਹਣੀ ਨੂੰ ਮੋੜ ਕੇ ਮੂੰਹ ਦੇ ਨੇੜੇ ਲਿਆਓ ਅਤੇ ਫਿਰ ਖੰਘੋ। ਇਨ੍ਹਾਂ ਦੀ ਇਸ ਵੀਡੀਓ ਨੂੰ ਹੁਣ ਤੱਕ 6.27 ਲੱਖ ਲੋਕ ਵੇਖ ਚੁੱਕੇ ਹਨ। 26 ਹਜ਼ਾਰ ਇਸ ਨੂੰ ਲਾਈਕ ਕਰ ਚੁੱਕੇ ਹਨ। ਨਾਲ ਹੀ ਲੋਕ ਪ੍ਰਤੀਕਿਰਿਆ ਦੇ ਨਾਲ ਧੰਨਵਾਦ ਵੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਪੂਰੀ ਦੁਨੀਆ ਵਿਚ ਖੌਫ ਦਾ ਮਾਹੌਲ ਹੈ। ਇਸ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਵਿਚ ਸਰਹੱਦਾਂ ਨੂੰ ਸੀਲ ਕਰਨ ਤੋਂ ਲੈ ਕੇ ਆਵਾਜਾਈ 'ਤੇ ਰੋਕ ਲਗਾਉਣ ਵਰਗੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਚੀਨ ਵਿਚ ਹਾਲਾਂਕਿ ਇਸ ਜਾਨਲੇਵਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆ ਗਈ ਹੈ, ਪਰ ਹੁਣ ਯੂਰਪ ਇਸ ਦਾ ਕੇਂਦਰ ਬਣ ਗਿਆ ਹੈ। ਵਿਸ਼ਵ ਭਰ ਵਿਚ ਹੁਣ ਤੱਕ ਇਕ ਲੱਖ 46 ਹਜ਼ਾਰ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ ਤਕਰੀਬਨ 5500 ਦੀ ਜਾਨ ਜਾ ਚੁੱਕੀ ਹੈ। ਸੰਸਾਰਕ ਮਹਾਮਾਰੀ ਐਲਾਨ ਹੋ ਚੁੱਕਾ ਕੋਰੋਨਾ ਵਾਇਰਸ ਲਗਭਗ 135 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ- ਜਨਮ ਲੈਂਦਿਆਂ ਹੀ ਬੱਚੇ ਨੂੰ ਕੋਰੋਨਾ ਵਾਇਰਸ ਨੇ ਘੇਰਿਆਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ,ਕੋਰੋਨਾ ਤੋਂ ਖੌਫਜ਼ਦਾ ਹੋਈ ਦੁਨੀਆ, ਬੰਦ ਹੋਈਆਂ ਸਰਹੱਦਾਂ,ਇਸ ਗ੍ਰਹਿ 'ਤੇ ਪੈਂਦੈ 'ਲੋਹੇ ਦਾ ਮੀਂਹ', ਇਨ੍ਹਾਂ ਪਲੈਨੇਟਸ 'ਤੇ ਵਰ੍ਹਦੇ ਹਨ ਹੀਰੇ,ਇਟਲੀ 'ਚ 1400 ਤੋਂ ਜ਼ਿਆਦਾ ਦੀ ਮੌਤ ਤੇ ਸਪੇਨ 'ਚ 1500 ਨਵੇਂ ਮਾਮਲੇ ਆਏ ਸਾਹਮਣੇ,


Sunny Mehra

Content Editor

Related News