ਕੋਰੋਨਾ ਵਾਇਰਸ : ਵੁਹਾਨ 'ਚ ਫਸੇ 700 ਭਾਰਤੀ ਵਿਦਿਆਰਥੀ, ਹੈਲਪਲਾਈਨ ਨੰਬਰ ਜਾਰੀ

Saturday, Jan 25, 2020 - 11:50 AM (IST)

ਕੋਰੋਨਾ ਵਾਇਰਸ : ਵੁਹਾਨ 'ਚ ਫਸੇ 700 ਭਾਰਤੀ ਵਿਦਿਆਰਥੀ, ਹੈਲਪਲਾਈਨ ਨੰਬਰ ਜਾਰੀ

ਬੀਜਿੰਗ— ਚੀਨ 'ਚ ਖਤਰਨਾਕ ਪੱਧਰ 'ਤੇ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਐਡਵਾਇਜ਼ਰੀ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਚੀਨ ਦਾ ਵੂਹਾਨ ਸ਼ਹਿਰ ਕੋਰੋਨਾ ਵਾਇਰਸ ਸਭ ਤੋਂ ਜ਼ਿਆਦਾ ਪ੍ਰਕੋਪ ਹੈ। ਵੂਹਾਨ ਸੈਂਟਰਲ ਚੀਨ ਦਾ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ, ਜਿੱਥੇ ਤਕਰੀਬਨ 700 ਭਾਰਤੀ ਵਿਦਿਆਰਥੀ ਹਨ। ਵਧੇਰੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਸ਼ਹਿਰ ਬੰਦ ਹੋਣ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਪੇਸ਼ ਆ ਰਹੀਆਂ ਹਨ। ਭਾਰਤੀ ਦੂਤਘਰ ਨੇ ਚੀਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ +8618612083629 ਅਤੇ +8618612083617 ਜਾਰੀ ਕੀਤੇ ਹਨ।
ਭਾਰਤੀ ਦੂਤਘਰ ਨੇ ਜਾਰੀ ਕੀਤੇ ਇਹ ਨਿਰਦੇਸ਼—

  • ਭਾਰਤੀ ਦੂਤਘਰ ਨੇ ਨਿਰਦੇਸ਼ ਦਿੱਤਾ ਹੈ ਕਿ ਚੀਨ ਜਾਣ ਵਾਲੇ ਵਿਦਿਆਰਥੀ ਮਾਸਕ ਲਗਾ ਕੇ ਰੱਖਣ।
  • ਜਨਤਕ ਸਥਾਨਾਂ 'ਤੇ ਬਿਨਾ ਮਾਸਕ ਦੇ ਬਿਲਕੁਲ ਨਾ ਜਾਣ
  • ਕੁਝ ਵੀ ਖਾਣ ਤੋਂ ਪਹਿਲਾਂ ਜਾਂ ਕਿਸੇ ਨਾਲ ਹੱਥ ਮਿਲਾਉਣ ਮਗਰੋਂ ਚੰਗੀ ਤਰ੍ਹਾਂ ਹੱਥ ਧੋਵੋ। ਖੰਘਣ ਤੇ ਛਿੱਕਣ ਸਮੇਂ ਮੂੰਹ ਢੱਕ ਲਓ।
  • ਜਿਨ੍ਹਾਂ  ਲੋਕਾਂ 'ਚ ਬੀਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਤੋਂ ਦੂਰ ਰਹੋ।
  • ਜਾਨਵਰਾਂ ਦੇ ਸੰਪਰਕ ਤੋਂ ਦੂਰ ਰਹੋ।
  • ਜੇਕਰ ਜ਼ਰੂਰੀ ਨਾ ਹੋਵੇ ਤਾਂ ਚੀਨ ਦੀ ਯਾਤਰਾ ਨਾ ਕਰੋ।

Related News