ਕੋਰੋਨਾ ਵਾਇਰਸ : ਅਮਰੀਕਾ ਦੇ ਨੈਬ੍ਰਾਸਕਾ ''ਚ ਪ੍ਰਾਇਮਰੀ ਚੋਣ ਲਈ ਹੋਈ ਵੋਟਿੰਗ

05/13/2020 1:35:20 PM

ਓਮਾਹਾ- ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਤਹਿਤ ਮੰਗਲਵਾਰ ਨੂੰ ਨੈਬ੍ਰਾਸਕਾ ਪ੍ਰਾਇਮਰੀ ਚੋਣ ਲਈ ਅਪ੍ਰਤੱਖ ਰੂਪ ਨਾਲ ਮਤਦਾਨ  ਸ਼ਾਂਤ ਮਾਹੌਲ ਵਿਚ ਹੋਇਆ ਕਿਉਂਕਿ ਮੇਲ ਰਾਹੀਂ ਰਿਕਾਰਡ ਤਕਰੀਬਨ 4 ਲੱਖ ਲੋਕਾਂ ਨੇ ਵੋਟ ਪਾਈ।
ਨੈਬ੍ਰਾਸਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਈ ਰੀਪਬਲਿਕਨ ਪਾਰਟੀ ਦੀ ਪ੍ਰਾਇਮਰੀ ਵਿਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿਚ ਜੋ ਬਿਡੇਨ ਤੋਂ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਇਸ ਦੇ ਇਲਾਵਾ ਨੇਬ੍ਰਾਸਕਾ ਵਿਚ 2020 ਦੀ ਅਮਰੀਕੀ ਸੈਨੇਟ ਲਈ ਹੋਈ ਪ੍ਰਾਇਮਰੀ ਚੋਣ ਪਹਿਲੀ ਅਜਿਹੀ ਚੋਣ ਹੈ ਜਿਸ ਵਿਚ ਵਿਅਕਤੀਗਤ ਰੂਪ ਨਾਲ ਜਾ ਕੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। 

ਹਾਲਾਂਕਿ ਅਧਿਕਾਰੀਆਂ ਨੇ ਇਸ ਵਿਚ ਵੀ ਲੋਕਾਂ ਨੂੰ ਮੇਲ ਰਾਹੀਂ ਵੋਟ ਪਾਉਣ ਦੀ ਸਲਾਹ ਦਿੱਤੀ ਸੀ। ਦੇਸ਼ ਵਿਚ ਕਈ ਹੋਰ ਸੂਬਿਆਂ ਵਿਚ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ ਜਾਂ ਸਿਰਫ ਮੇਲ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਨੇਬ੍ਰਾਸਕਾ ਵਿਚ ਓਮਾਹਾ ਦੇ ਪਾਪੀਲੀਅਨ ਵਿਚ ਮੰਗਲਵਾਰ ਸਵੇਰੇ ਵੋਟ ਪਾਉਣ ਲਈ ਬਹੁਤ ਘੱਟ ਲੋਕ ਆਏ। ਪਾਲਿਅਨ ਦੇ ਇਕ ਮਤਦਾਤਾ ਮਾਈਕਲ ਰੇਬੇ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਆ ਕੇ ਵੋਟ ਇਸ ਲਈ ਪਾਈ ਕਿਉਂਕਿ ਡਾਕ ਰਾਹੀਂ ਮਤਦਾਨ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਪਰ ਜਦ ਉਹ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਸਮੇਂ ਸਿਰਫ ਉਹ ਹੀ ਇਕ ਵਿਅਕਤੀ ਸਨ, ਜੋ ਵੋਟ ਪਾਉਣ ਲਈ ਵੋਟਿੰਗ ਸੈਂਟਰ ਆਏ ਸਨ। ਡਗਲਜ਼ ਕਾਊਂਟੀ ਦੇ ਚੋਣ ਮੁਖੀ ਬ੍ਰਾਇਨ ਕਰੂਜ਼ੇ ਨੇ ਕਿਹਾ ਕਿ ਵੋਟਾਂ ਲਈ ਕੇਂਦਰਾਂ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਰਹੀ ਪਰ ਡਾਕ ਪੱਤਰ ਨਾਲ ਆਉਣ ਵਾਲਿਆਂ ਦੀਆਂ ਵੋਟਾਂ ਨੂੰ ਦੇਖੋ ਤਾਂ ਵੋਟ ਫੀਸਦੀ ਠੀਕ-ਠਾਕ ਰਹਿਣ ਦੀ ਉਮੀਦ ਹੈ। 


Lalita Mam

Content Editor

Related News