ਕੋਰੋਨਾ ਵਾਇਰਸ : ਜਪਾਨੀ ਜਹਾਜ਼ ''ਚ ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇਗਾ ਵਾਪਸ

Tuesday, Feb 25, 2020 - 10:46 PM (IST)

ਕੋਰੋਨਾ ਵਾਇਰਸ : ਜਪਾਨੀ ਜਹਾਜ਼ ''ਚ ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇਗਾ ਵਾਪਸ

ਟੋਕੀਓ (ਏਜੰਸੀ)- ਜਾਪਾਨ ਤਟ ਦੇ ਨੇੜੇ ਰੋਕੇ ਗਏ ਬੇੜੇ 'ਤੇ ਮੌਜੂਦ ਜਿਨ੍ਹਾਂ ਭਾਰਤੀਆਂ ਦੀ ਕੋਰੋਨਾ ਵਾਇਰਸ ਲਈ ਕੀਤੀ ਗਈ ਜਾਂਚ ਵਿਚ ਨਤੀਜੇ ਪਾਜ਼ੀਟਿਵ ਨਹੀਂ ਆਏ, ਉਨ੍ਹਾਂ ਨੂੰ ਵਤਨ ਲਿਜਾਉਣ ਲਈ ਜਹਾਜ਼ ਦੀ ਵਿਵਸਥਾ ਕੀਤੀ ਜਾ ਰਹੀ ਹੈ। ਭਾਰਤੀ ਸਫਾਰਤਖਾਨੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਫਾਰਤਖਾਨੇ ਨੇ ਮੰਗਲਵਾਰ ਨੂੰ ਟਵੀਟ ਕੀਤਾ, ਜਿਨ੍ਹਾਂ ਭਾਰਤੀਆਂ ਦੀ ਸੀ.ਓ.ਵੀ.ਆਈ.ਡੀ.-19 ਲਈ ਕੀਤੀ ਗਈ ਜਾਂਚ ਵਿਚ ਨਤੀਜੇ ਪਾਜ਼ੀਟਿਵ ਨਹੀਂ ਆਏ, ਡਾਕਟਰੀ ਟੀਮ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਲਿਜਾਉਣ ਲਈ ਜਹਾਜ਼ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਇਸ ਬੇੜੇ 'ਤੇ ਚਾਲਕ ਦਸਤੇ ਦੇ ਦੋ ਹੋਰ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੀਟਿਵ ਪਾਏ ਗਏ। ਇਸ ਦੇ ਨਾਲ ਬੇੜੇ 'ਤੇ ਸਵਾਰ ਇਨਫੈਕਸ਼ਨ ਭਾਰਤੀਆਂ ਦੀ ਕੁਲ ਗਿਣਤੀ 14 ਹੋ ਗਈ ਹੈ। ਟੋਕੀਓ ਦੇ ਕੋਲ ਯੋਕੋਹਾਮਾ ਤਟ 'ਤੇ ਤਿੰਨ ਫਰਵਰੀ ਨੂੰ ਖੜ੍ਹੇ ਕੀਤੇ ਗਏ ਬੇੜੇ ਡਾਇਮੰਡ ਪ੍ਰਿੰਸੇਸ ਵਿਚ ਸਵਾਰ ਕੁਲ 3711 ਲੋਕਾਂ ਵਿਚ 138 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਵਿਚ ਚਾਲਕ ਦਸਤੇ ਦੇ 132 ਮੈਂਬਰ ਅਤੇ 6 ਯਾਤਰੀ ਹਨ।
ਭਾਰਤੀ ਸਫਾਰਤਖਾਨੇ ਦੇ ਟਵੀਟ ਵਿਚ ਕਿਹਾ ਗਿਆ ਹੈ ਕਿ ਇਸ ਸਬੰਧੀ ਇਕ ਈ-ਮੇਲ ਸਲਾਹ ਮਸ਼ਵਰਾ ਵੇਰਵੇ ਦੇ ਨਾਲ ਉਨ੍ਹਾਂ ਨੂੰ ਭੇਜਿਆ ਗਿਆ ਹੈ।

ਬੇੜੇ 'ਤੇ ਚਾਲਕ ਦਸਤੇ ਦੇ ਦੋ ਅਤੇ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੀਟਿਵ ਪਾਏ ਗਏ ਜਿਸ ਤੋਂ ਬਾਅਦ ਬੇੜੇ 'ਤੇ ਸਵਾਰ ਇਨਫੈਕਟਿਡ ਭਾਰਤੀਆਂ ਦੀ ਕੁਲ ਗਿਣਤੀ 14 ਹੋ ਗਈ ਹੈ। ਇਸ ਤੋਂ ਪਹਿਲਾਂ, ਸਫਾਰਤਖਾਨੇ ਨੇ ਸੋਮਵਾਰ ਨੂੰ ਟਵੀਟ ਕੀਤਾ, ਅੱਜ ਇਕੱਠੇ ਕੀਤੇ ਗਏ ਨਮੂਨਿਆਂ ਦੇ ਪੀ.ਸੀ.ਆਰ. ਜਾਂਚ ਨਤੀਜਿਆਂ ਵਿਚ ਆ ਗਏ ਹਨ ਅਤੇ ਭਾਰਤੀ ਚਾਲਕ ਦਸਤੇ ਦੇ ਦੋ ਹੋਰ ਮੈਂਬਰ ਇਨਫੈਕਟਿਡ ਪਾਏ ਗਏ ਹਨ। ਹੁਣ ਤੱਕ ਭਾਰਤੀ ਚਾਲਕ ਦਸਤੇ ਦੇ ਕੁਲ 14 ਮੈਂਬਰ ਇਨਫੈਕਟਿਡ ਪਾਏ ਗਏ ਹਨ।


author

Sunny Mehra

Content Editor

Related News