ਵੁਹਾਨ ਮਾਰਕਿਟ ਤੋਂ ਹੀ ਫੈਲਿਆ ਕੋਰੋਨਾ : WHO

Saturday, Feb 20, 2021 - 01:17 AM (IST)

ਜਿਨੇਵਾ - ਚੀਨ ਵਿਚ ਕੋਰੋਨਾ ਦੇ ਸਰੋਤ ਬਾਰੇ ਪਤਾ ਕਰਨ ਗਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਵਿਗਿਆਨਕਾਂ ਦੀ ਟੀਮ ਨੇ ਮੰਨਿਆ ਹੈ ਕਿ ਵੁਹਾਨ ਦੀ ਮਾਰਕਿਟ ਵਿਚ ਵਿਕਣ ਵਾਲੇ ਖਰਗੋਸ ਜਿਹੇ ਪ੍ਰਜਾਤੀਆਂ ਦੇ ਜਾਨਵਰਾਂ ਤੋਂ ਹੀ ਇਨਸਾਨਾਂ ਵਿਚ ਕੋਰੋਨਾਵਾਇਰਸ ਆਇਆ ਹੈ। ਜਾਂਚ ਟੀਮ ਨੇ ਕਿਹਾ ਕਿ ਇਸ ਦੀ ਸਪੱਸ਼ਟ ਰੂਪ ਨਾਲ ਪੁਸ਼ਟੀ ਕਰਨ ਲਈ ਵੁਹਾਨ ਮਾਰਕਿਟ ਵਿਚ ਇਨ੍ਹਾਂ ਜਾਨਵਰਾਂ ਦੀ ਸਪਲਾਈ ਕਰਨ ਵਾਲਿਆਂ ਅਤੇ ਹੋਰ ਜਾਨਵਰਾਂ ਦੀ ਜਾਂਚ ਦੀ ਜ਼ਰੂਰਤ ਹੈ। ਇਥੇ ਕਾਨੂੰਨੀ ਜਾਂ ਗੈਰ-ਕਾਨੂੰਨੀ ਰੂਪ ਨਾਲ ਵਿਕਣ ਵਾਲੇ ਹਰ ਜਾਨਵਰ ਦੀ ਲਿਸਟ ਹੋਣੀ ਜ਼ਰੂਰੀ ਹੈ। ਡਬਲਯੂ. ਐੱਚ. ਓ. ਟੀਮ ਨੇ 4 ਹਫਤੇ ਚੀਨ ਦੇ ਵੁਹਾਨ ਸ਼ਹਿਰ ਵਿਚ ਰਹਿਣ ਤੋਂ ਬਾਅਦ ਆਪਣੀ ਜਾਂਚ ਪੂਰੀ ਕਰ ਲਈ ਹੈ। ਟੀਮ ਨੇ ਦੱਸਿਆ ਕਿ ਕਿਸੇ ਲੈੱਬ ਵਿਚ ਕੋਰੋਨਾਵਾਇਰਸ ਦੇ ਬਣਾਏ ਜਾਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਵੁਹਾਨ ਮਾਰਕਿਟ ਦੀ ਭੂਮਿਕਾ ਅਜੇ ਸਾਫ ਨਹੀਂ ਹੈ।

ਇਹ ਵੀ ਪੜ੍ਹੋ -ਗਰਲਫ੍ਰੈਂਡ ਦੇ ਰਹੀ ਸੀ ਬੱਚੇ ਨੂੰ ਜਨਮ, ਬੁਆਏਫ੍ਰੈਂਡ ਆਪਣੀ ਸੱਸ ਨੂੰ ਲੈ ਕੇ ਹੋ ਗਿਆ '9-2-11'

'ਹੁਣ ਚੀਨ ਨੇ ਅਮਰੀਕਾ 'ਚ ਜਾਂਚ ਦੀ ਕੀਤੀ ਮੰਗ'
ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਤਕਰਾਰ ਜਾਰੀ ਹੈ। ਚੀਨ ਨੇ ਹੁਣ ਅਮਰੀਕਾ ਵਿਚ ਵਾਇਰਸ ਦੀ ਹੋਂਦ ਦੀ ਜਾਂਚ ਕਰਨ ਦੀ ਮੰਗ ਕਰ ਦਿੱਤੀ ਹੈ। ਉਸ ਦਾ ਇਹ ਬਿਆਨ ਵੁਹਾਨ ਵਿਚ ਕੋਰੋਨਾਵਾਇਰਸ ਦੀ ਹੋਂਦ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਟਿੱਪਣੀ ਤੋਂ ਬਾਅਦ ਆਇਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਚੀਨ ਦੇ ਵਾਂਗ ਅਮਰੀਕਾ ਵੀ ਵਾਇਰਸ ਦੀ ਹੋਂਦ ਦੀ ਜਾਂਚ 'ਤੇ ਸਕਾਰਾਤਮਕ ਰਵੱਈਆ ਵਿਖਾਵੇਗਾ। ਉਹ ਇਸ ਦੇ ਲਈ ਡਬਲਯੂ. ਐੱਚ. ਓ. ਦੇ ਮਾਹਿਰਾਂ ਨੂੰ ਸੱਦਾ ਭੇਜੇਗਾ।

ਇਹ ਵੀ ਪੜ੍ਹੋ -ਆਪਣੀ ਹੀ ਬਣਾਈ ਨੀਤੀ 'ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ 'ਤੇ ਕਰ ਰਿਹੈ ਵਿਚਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News