ਨਾਈਜ਼ੀਰੀਆ ''ਚ ਕੋਰੋਨਾ ਨਾਲ ਹੋਈ 16 ਡਾਕਟਰਾਂ ਦੀ ਮੌਤ
Tuesday, Oct 20, 2020 - 10:07 AM (IST)
ਅਬੁਜਾ: ਨਾਈਜ਼ੀਰੀਆ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਕਾਰਨ ਹੁਣ ਤੱਕ ਘੱਟ ਤੋਂ ਘੱਟ 16 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਨਾਈਜ਼ੀਰੀਆ ਦੇ ਮੈਡੀਕਲ ਸੰਗਠਨ ਦੇ ਪ੍ਰਧਾਨ ਬਾਬਾ ਇਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਮਹਾਮਾਰੀ ਨਾਲ ਦੇਸ਼ ਦੇ 36 ਪ੍ਰਾਂਤਾਂ 'ਚੋਂ ਹੁਣ ਤੱਕ 16 ਡਾਕਟਰਾਂ ਦੀ ਇਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ 1,031 ਇਸ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ, ਜਦ ਕਿ 321 ਡਾਕਟਰ ਹਾਲੇ ਵੀ ਇਸ ਲਾਗ ਤੋਂ ਪ੍ਰਭਾਵਿਤ ਹਨ।
ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਘੱਟ ਐਮਰਜੈਂਸੀ ਤਿਆਰੀਆਂ ਦੀ ਕਮੀ ਕਾਰਨ ਸੰਸਾਰਕ ਮਹਾਮਾਰੀ ਨਾਲ ਸਿਹਤਮੰਦ ਵਿਵਸਥਾ ਪ੍ਰਭਾਵਿਤ ਹੋਈ ਹੈ। ਇਸ ਦਾ ਮੁੱਖ ਕਾਰਨ ਵਿਅਕਤੀਗਤ ਸੁਰੱਖਿਆ ਉਪਕਰਣ ਸਮੇਤ ਨਾਕਾਫੀ ਮਨੁੱਖ ਸੰਸਾਧਨ, ਬੁਨਿਆਦੀ ਢਾਂਚੇ ਦੀ ਕਮੀ ਅਤੇ ਮੈਡੀਕਲ ਵਸਤੂਆਂ ਦੀ ਕਮੀ ਹੈ।