ਇਟਲੀ 'ਚ ਫਿਰ ਤੋਂ ਕੋਰੋਨਾ ਦਾ ਖੌਫ਼, ਅਗਲੇ ਸਾਲ ਤੱਕ ਐਮਰਜੈਂਸੀ ਨੂੰ ਵਧਾਇਆ

Monday, Oct 12, 2020 - 02:11 AM (IST)

ਇਟਲੀ 'ਚ ਫਿਰ ਤੋਂ ਕੋਰੋਨਾ ਦਾ ਖੌਫ਼, ਅਗਲੇ ਸਾਲ ਤੱਕ ਐਮਰਜੈਂਸੀ ਨੂੰ ਵਧਾਇਆ

ਰੋਮ, (ਕੈਂਥ)- ਇਟਲੀ ਸਰਕਾਰ ਨੇ ਕੋਵਿਡ-19 ਦੇ ਵੱਧਦੇ ਤਾਜ਼ਾ ਮਾਮਲਿਆਂ ਦੇ ਮੱਦੇਨਜ਼ਰ ਇੱਥੇ ਰਹਿ ਰਹੇ ਲੋਕਾਂ ਲਈ ਨਿਯਮ ਹੋਰ ਸਖ਼ਤੀ ਨਾਲ ਲਾਗੂ ਕਰ ਦਿੱਤੇ ਹਨ ।

ਭਾਵੇਂ ਕਿ ਇਟਲੀ ਵਿਚ ਬੀਤੇ ਕੁੱਝ ਸਮੇਂ ਕੋਰੋਨਾ ਬਾਬਤ ਰਾਹਤ ਮਹਿਸੂਸ ਹੋਣ ਹੀ ਲੱਗੀ ਸੀ ਪਰ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ ਦੋਬਾਰਾ ਤੇਜ਼ੀ ਨਾਲ ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਇਟਲੀ ਵਿਚ ਹੁਣ ਹਰ ਜਨਤਕ ਥਾਂ ਇੱਥੋਂ ਤੱਕ ਕਿ ਘਰੋਂ ਬਾਹਰ ਨਿਕਲਣ 'ਤੇ ਅਤੇ ਸਾਰੇ ਦਿਨ ਲਈ ਫੇਸ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਨਿਯਮ ਦੀ ਪਾਲਣਾ ਨਾ ਕਰਨ 'ਤੇ ਹੁਣ 1,000 ਯੂਰੋ ਦਾ ਭਾਰੀ ਭਰਕਮ ਜੁਰਮਾਨਾ ਅਤੇ 30 ਦਿਨਾ ਦੀ ਜੇਲ੍ਹ ਵੀ ਹੋ ਸਕਦੀ ਹੈ।

ਹੁਣ ਜਦੋਂ ਵੀ ਹੁਣ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਕਿਸੇ ਵੀ ਜਗ੍ਹਾ ਬਾਹਰ ਰਹਿਣ ਦੌਰਾਨ ਤੱਕ ਮਾਸਕ ਪਾਈ ਰੱਖਣਾ ਜ਼ਰੂਰੀ ਹੋਵੇਗਾ। ਹੁਣ ਤੱਕ ਵੱਧ ਤੋਂ ਵੱਧ ਜੁਰਮਾਨਾ 400 ਯੂਰੋ ਸੀ ਪਰ ਜਿਸ ਨੂੰ ਹੁਣ ਵਧਾ ਕੇ 1,000 ਯੂਰੋ ਕੀਤਾ ਜਾ ਚੁੱਕਾ ਹੈ। ਬੀਤੇ 24 ਘੰਟਿਆ ਦੌਰਾਨ ਇਟਲੀ ਵਿਚ ਕੋਰੋਨਾ ਦੇ 4,450 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਟਲੀ ਵਿਚ 21 ਜਨਵਰੀ, 2021 ਤੱਕ ਐਮਰਜੈਂਸੀ ਵਧਾਇਆ ਗਿਆ ਹੈ।


author

Lalita Mam

Content Editor

Related News