ਕੋਰੋਨਾ ਮਹਾਮਾਰੀ ਕਾਰਣ ਅਮਰੀਕਾ ਦੇ 1 ਕਰੋੜ 68 ਲੱਖ ਲੋਕਾਂ ਨੇ ਗੁਆਈ ਨੌਕਰੀ
Friday, Apr 10, 2020 - 07:18 PM (IST)
ਨਿਊਯਾਰਕ—ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਅਮਰੀਕਾ 'ਚ ਤਿੰਨ ਹਫਤਿਆਂ 'ਚ 1 ਕਰੋੜ 68 ਲੱਖ ਅਮਰੀਕੀ ਨਾਗਰਿਕਾਂ ਦੀ ਨੌਕਰੀ ਚੱਲੀ ਗਈ ਹੈ। ਇਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਮਹਾਮਾਰੀ ਨੇ ਗਲੋਬਲੀ ਅਰਥਵਿਵਸਥਾ ਨੂੰ ਕਿਸ ਕਦਰ ਗੋਡਿਆਂ ਭਾਰ ਲੈ ਆਉਂਦਾ ਹੈ। ਇਸ ਵਿਚਾਲੇ ਦੁਨੀਆ ਭਰ ਦੇ ਧਾਰਮਿਕ ਨੇਤਾਵਾਂ ਨੇ ਵੀਰਵਾਰ ਨੂੰ ਲੋਕਾਂ ਨਾਲ ਗੁੱਡ ਫ੍ਰਾਈਡੇਅ ਅਤੇ ਈਸਟਰ ਆਪਣੇ-ਆਪਣੇ ਘਰਾਂ 'ਚ ਹੀ ਮੰਨਾਉਣ ਦੀ ਅਪੀਲ ਕੀਤੀ। ਉੱਥੇ, ਇਕ ਹੋਰ ਘਟਨਾਕ੍ਰਮ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਲੰਡਨ ਦੇ ਇਕ ਹਸਪਤਾਲ 'ਚੋਂ ਆਈ.ਸੀ.ਯੂ. 'ਚੋਂ ਬਾਹਰ ਆ ਗਏ ਹਨ ਜਿਥੇ ਉਨ੍ਹਾਂ ਨੂੰ ਇਲਾਜ ਲਈ ਰੱਖਿਆ ਗਿਆ ਸੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਨ੍ਹਾਂ ਦਾ ਦੇਸ਼ ਸਭ ਤੋਂ ਗੰਭੀਰ ਸੰਕਟ 'ਚ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਮਾਜਿਕ ਮੇਲ ਜੋਲ ਨਾਲ ਦੂਰ ਰਹਿਣ ਦੇ ਨਿਰਦੇਸ਼ਾਂ 'ਚ ਹਫਤੇ ਦੇ ਆਖਿਰ 'ਚ ਢੀਲ ਦੇ ਕੇ ਪ੍ਰਭਾਵ ਨੂੰ ਰੋਕਣ ਦੀ ਦਿਸ਼ਾ 'ਚ ਹੁਣ ਤਕ ਹਾਸਲ ਕੀਤੀ ਗਈ ਉਪਲੱਬਧੀ ਨੂੰ ਜ਼ੋਖਿਮ 'ਚ ਨਾ ਪਾਇਆ ਜਾਵੇ। ਬ੍ਰਿਟੇਨ ਅਤੇ ਨਿਊਯਾਰਕ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਅਤੇ ਜਾਪਨ 'ਚ ਪ੍ਰਭਾਵ ਦੇ ਨਵੇਂ ਮਾਮਲੇ ਵਧਣ ਅਤੇ ਭਾਰਤ ਦੇ ਸੰਘਣੇ ਸ਼ਹਿਰਾਂ 'ਚ ਤੇਜ਼ੀ ਨਾਲ ਪ੍ਰਭਾਵ ਵਧਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਲੜਾਈ ਅਜੇ ਖਤਮ ਹੋਣ ਤੋਂ ਦੂਰ ਹੈ। ਕੋਰੋਨਾ ਵਾਇਰਸ ਕਾਰਣ ਅਮਰੀਕਾ 'ਚ ਹੁਣ ਤਕ ਕੁੱਲ 468,895 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 16,697 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 25,928 ਲੋਕ ਠੀਕ ਵੀ ਹੋ ਚੁੱਕੇ ਹਨ।