ਕੋਰੋਨਾ ਨਾਲ ਬੱਚਿਆਂ ਨੂੰ ਜ਼ਿਆਦਾ ਖਤਰਾ ਨਹੀਂ : WHO

Friday, May 01, 2020 - 02:22 AM (IST)

ਕੋਰੋਨਾ ਨਾਲ ਬੱਚਿਆਂ ਨੂੰ ਜ਼ਿਆਦਾ ਖਤਰਾ ਨਹੀਂ : WHO

ਜੇਨੇਵਾ (ਏਜੰਸੀ)- ਕੋਵਿਡ-19 ਦੇ ਸੰਕਟ ਵਿਚਾਲੇ ਇਕ ਸੁਕੂਨ ਦੇਣ ਵਾਲੀ ਖਬਰ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦਾ ਕਹਿਣਾ ਹੈ ਕਿ ਕੋਵਿਡ-19 ਦੀ ਲਪੇਟ 'ਚ ਆਉਣ ਵਾਲੇ ਜ਼ਿਆਦਾਤਰ ਬੱਚਿਆਂ 'ਚ ਇਸ ਦੇ ਲੱਛਣ ਹਲਕੇ ਹੁੰਦੇ ਹਨ ਅਤੇ ਬੱਚੇ ਪੂਰੀ ਤਰ੍ਹਾਂ ਠੀਕ ਵੀ ਹੋ ਜਾਂਦੇ ਹਨ। ਕੁਝ ਦੇਸ਼ਾਂ 'ਚ ਬਹੁਤ ਥੋੜ੍ਹੇ ਬੱਚਿਆਂ 'ਚ ਹੀ ਕੋਰੋਨਾ ਦੇ ਕਾਰਣ ਸਥਿਤੀ ਗੰਭੀਰ ਹੋਣ ਦਾ ਸਬੂਤ ਮਿਲਿਆ ਹੈ। ਫਿਲਹਾਲ ਇਟਲੀ ਅਤੇ ਬ੍ਰਿਟੇਨ ਦੇ ਖੋਜਕਰਤਾ ਇਹ ਸਮਝਣ ਦੀ ਕੋਸ਼ਿਸ਼ 'ਚ ਹਨ ਕਿ ਇਥੇ ਕੁਝ ਨਵਜਾਤ ਬੱਚਿਆਂ 'ਚ ਲੱਛਣ ਬਹੁਤ ਗੰਭੀਰ ਕਿਉਂ ਹੋਏ ਹਨ। ਇਥੇ ਕੁਝ ਬੱਚਿਆਂ ਨੂੰ  ਤੇਜ਼ ਬੁਖਾਰ ਅਤੇ ਸੁੱਜੀਆਂ ਹੋਈਆਂ ਨਾੜੀਆਂ ਦੇ ਨਾਲ ਭਰਤੀ ਕਰਵਾਇਆ ਗਿਆ ਹੈ।

ਅਮਰੀਕਾ 'ਚ ਤਿੰਨ ਬੱਚਿਆਂ 'ਚ ਉਸ ਤਰ੍ਹਾਂ ਦੇ ਲੱਛਣ ਮਿਲੇ ਹਨ, ਜਿਵੇਂ ਬ੍ਰਿਟੇਨ, ਇਟਲੀ ਅਤੇ ਸਪੇਨ 'ਚ ਦਿਖੇ ਹਨ। ਡਬਲਿਊ.ਐਚ.ਓ. ਦੇ ਮਾਹਰ ਡਾ. ਮਾਈਕ ਯਨਿ ਨੇ ਕਿਹਾ ਕਿ ਮੈਂ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਕੋਰੋਨਾ ਨਾਲ ਇਨਫੈਕਟਿਡ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ 'ਚ ਹਲਕੇ ਲੱਛਣ ਹੁੰਦੇ ਹਨ ਅਤੇ ਬੱਚੇ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਯਨਿ ਨੇ ਬਾਇਓਟੈਕ ਕੰਪਨੀ ਗਿਲਿਅਡ ਸਾਇੰਸਿਜ਼ ਦੇ ਉਸ ਦਾਅਵੇ 'ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਸ 'ਚ ਕੰਪਨੀ ਨੇ ਕਿਹਾ ਕਿ ਉਸ ਦੀ ਐਂਟੀਵਾਇਰਲ ਦਵਾਈ ਟੇਮੇਡੇਸਿਵਿਰ ਕੋਵਿਡ-19 ਦੇ ਇਲਾਜ ਵਿਚ ਸਹਾਇਕ ਹੋ ਸਕਦੀ ਹੈ।

ਬੱਚਿਆਂ ਵਿਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਮਾਹਰ ਸੁਚੇਤ ਹਨ ਅਤੇ ਲਗਾਤਾਰ ਇਹ ਸਮਝਣ ਦੀ ਕੋਸ਼ਿਸ਼ ਵਿਚ ਹਨ ਕਿ ਆਖਿਰ ਕੁਝ ਬੱਚਿਆਂ ਦੀ ਸਥਿਤੀ ਗੰਭੀਰ ਕਿਉਂ ਹੋ ਜਾਂਦੀ ਹੈ। ਡਾਕਟਰਾਂ ਨੂੰ ਅਜਿਹੇ ਮਾਮਲਿਆਂ ਵਿਚ ਸਾਵਧਾਨੀ ਵਰਤਣੀ ਅਤੇ ਪੂਰੀ ਜਾਣਕਾਰੀ ਇਕੱਠੀ ਕਰਨ ਨੂੰ ਕਿਹਾ ਗਿਆ ਹੈ, ਜਿਸ ਨਾਲ ਇਸ ਨੂੰ ਸਮਝਣਾ ਸੰਭਵ ਹੋ ਸਕੇ। ਡਬਲਿਊ. ਐਚ.ਓ. ਦੇ ਯੂਰਪੀ ਦਫਤਰ ਦੇ ਮੁਖੀ ਡਾ. ਹੈਂਸ ਕਲੂਜ ਨੇ ਯਾਦ ਕਰਵਾਇਆ ਕਿ ਯੂਰਪ ਅਜੇ ਵੀ ਇਸ ਮਹਾਮਾਰੀ ਦੀ ਗ੍ਰਿਫਤ ਵਿਚ ਹੈ।

ਉਨ੍ਹਾਂ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਕਈ ਯੂਰਪੀ ਦੇਸ਼ ਆਪਣੇ ਇਥੇ ਪਾਬੰਦੀਆਂ ਵਿਚ ਛੋਟ ਦੇਣ ਲੱਗੇ ਹਨ। ਡਾ. ਕਲੂਜ ਨੇ ਕਿਹਾ ਕਿ ਮਾਮਲਿਆਂ 'ਤੇ ਕੁਝ ਕੰਟਰੋਲ ਮਿਲਿਆ ਹੈ ਅਤੇ ਸਿਰਫ ਫਿਜ਼ਿਕਲ ਡਿਸਟੈਂਸਿੰਗ ਦੀ ਬਦੌਲਤ ਸੰਭਵ ਹੋਇਆ ਹੈ। ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਸਪੇਨ ਵਿਚ ਅਜੇ ਵੀ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਬੇਲਾਰੂਸ, ਰੂਸ, ਯੁਕਰੇਨ 'ਚ ਮਾਮਲੇ ਵੀ ਵੱਧ ਰਹੇ ਹਨ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਹ ਮਹਾਮਾਰੀ ਅਜੇ ਬਹੁਤ ਛੇਤੀ ਖਤਮ ਨਹੀਂ ਹੋਣ ਵਾਲੀ ਹੈ।


author

Sunny Mehra

Content Editor

Related News